Skip to content
Independent perspectives. Global stories.
BREAKING

ਪੰਚਾਇਤਾਂ ਦੀਆਂ ਬੇਪ੍ਰਵਾਹੀਆਂ ਕਾਰਨ ਨਰੇਗਾ ਰੋਜ਼ਗਾਰ ਗਾਰੰਟੀ ਯੋਜਨਾ ਖਤਮ ਰਹੀ

Share this story

ਮਹਿਲ ਕਲਾਂ, 13 ਜੁਲਾਈ (ਹਰਜਿੰਦਰ ਸਿੰਘ ਪੱਪੂ)-ਭਾਂਵੇਂ ਕੇਂਦਰ ਸਰਕਾਰ ਵੱਲੋਂ ਦਲਿਤਾਂ ਅਤੇ ਗਰੀਬਾਂ ਨੂੰ ਸਾਲ ਦੇ 100 ਦਿਨ ਨਰੇਗਾ ਰੋਜ਼ਗਾਰ ਗਾਰੰਟੀ ਦਿੱਤੀ ਜਾ ਰਹੀ ਹੈ, ਪਰ ਸੂਬੇ ਦੇ ਕਈ ਪਿੰਡਾਂ ‘ਚ ਪੰਚਾਇਤਾਂ ਦੀਆਂ ਬੇਪ੍ਰਵਾਹੀਆਂ ਕਾਰਨ ਇਹ ਰੋਜਗਾਰ ਗਾਰੰਟੀ ਯੋਜਨਾ ਬਿਲਕੁਲ ਖਤਮ ਹੋ ਗਈ ਹੈ, ਪਰ ਜਦੋਂ ਨਵੀਂ ਪੰਚਾਇਤ ਵੱਲੋਂ ਆਪਣੇ ਅਸਰ ਰਸੂਖ ਨਾਲ ਇਹਨਾਂ ਗਰੀਬਾਂ ਨੂੰ ਰੋਜਗਾਰ ਮੁਹੱਈਆ ਕਰਵਾ ਦਿੱਤਾ ਜਾਵੇ ਤਾਂ ਇਸ ਦਾ ਨਤੀਜਾ ਕੁੱਝ ਵੱਖਰਾ ਹੀ ਹੁੰਦਾ ਹੈ। ਇਹੋ ਜਿਹੀ ਮਿਸਾਲ ਮਿਲਦੀ ਹੈ, ਹਲਕੇ ਦੇ ਪਿੰਡ ਗੁੰਮਟੀ ਤੋਂ।
manrega
ਪਿੰਡ ਦੇ ਨਵਨਿਯੁਕਤ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਗੁਰਚਰਨ ਸਿੰਘ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਾਬਕਾ ਸਰਪੰਚ ਜਰਨੈਲ ਸਿੰਘ,  ਸਮਾਜ ਸੇਵੀ ਰਿਟਾ: ਬੀ.ਈ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਪੰਚਾਇਤ ਨੇ ਕਦੇ ਵੀ ਗਰੀਬਾਂ ਦੇ ਰੋਜ਼ਗਾਰ ਲਈ ਕੋਈ ਕਦਮ ਨਹੀਂ ਚੁੱਕਿਆ, ਪਰ ਨਵੀਂ ਬਣੀ ਪੰਚਾਇਤ ਨੇ ਆਪਣੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਗਰੀਬਾਂ ਨੂੰ ਗਲ ਨਾਲ ਲਾਇਆ ਅਤੇ ਉਨ੍ਹਾਂ ਨੂੰ ਕੰਮ ਚਾਲੂ ਕਰਵਾ ਦਿੱਤਾ। ਉਘੇ ਸਮਾਜ ਸੇਵੀ ਕਾਮਰੇਡ ਬੀਬੀ ਪਰਮਜੀਤ ਕੌਰ ਗੁੰੰਮਟੀ ਨੇ ਕਿਹਾ ਕਿ 2005 ਤੋਂ ਲੈ ਕੇ ਅੱਜ ਤੱਕ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਨਰੇਗਾ ਸਕੀਮ ਪਿੰਡ ਦੀ ਅਕਾਲੀ ਪੰਚਾਇਤ ਦੀ ਸਦਕਾ ਚਾਲੂ ਨਹੀਂ ਹੋ ਸਕੀ, ਪਰ ਉਨ੍ਹਾਂ ਨੇ ਸਾਥੀ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਅਤੇ ਪਿੰਡ ਦੇ ਮੋਹਤਬਰ ਆਗੂਆਂ ਨਾਲ ਸਰਕਾਰੇ ਦਰਬਾਰੇ ਲੰਮਾਂ ਸੰਘਰਸ਼ ਕਰਕੇ ਅੱਜ ਪਿੰਡ ਦੇ 150 ਦੇ ਕਰੀਬ ਦਲਿਤਾਂ ਨੂੰ ਰੁਜਗਾਰ ਮਹੁੱਈਆਂ ਕਰਵਾਇਆ ਹੈ, ਇਸ ਸਮੇਂ ਪਿੰਡ ਦੇ ਨਰੇਗਾ ਮਜਦੂਰਾਂ ਨੇ ਨਵੀਂ ਬਣੀ ਪੰਚਾਇਤ, ਸਾਬਕਾ ਸਰਪੰਚਾਂ ਅਤੇ ਕਾਮਰੇਡ ਬੀਬੀ ਪਰਮਜੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਵੱਲੋਂ ਕੀਤਾ ਗਿਆ ਅਹਿਸ਼ਾਨ ਕਦੇ ਵੀ ਨਹੀਂ ਭੁੱਲਣਗੇ। ਇਸ ਸਮੇਂ ਦਰਬਾਰਾ ਸਿੰਘ, ਜੁਗਰਾਜ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ, ਚਰਨਜੀਤ ਕੌਰ, ਗੁਰਮੀਤ ਕੌਰ (ਸਾਰੇ ਪੰਚ), ਕੈਪ. ਹਰਬੰਸ ਸਿੰਘ, ਕੁਲਵੰਤ ਸਿੰਘ ਬੜਿੰਗ, ਸਾਬਕਾ ਪੰਚ ਨਸ਼ੀਬ ਕੌਰ, ਨਰੇਗਾ ਪ੍ਰਧਾਨ ਗੁਰਮੀਤ ਕੌਰ, ਅਮਰਜੀਤ ਕੌਰ, ਜਸਵਿੰਦਰ ਕੌਰ, ਬੀਰਪਾਲ ਕੌਰ, ਬਲਦੇਵ ਕੌਰ ਤੋਂ ਇਲਾਵਾ ਹੋਰ ਵੀ ਮਜਦੂਰ ਸ਼ਾਮਿਲ ਸਨ।

WRITTEN BY