Skip to content
Independent perspectives. Global stories.
BREAKING

ਤਿੰਨ ਦਿਨਾ ਗੁਰਮਿਤ ਸਮਾਗਮ ਜੈਕਾਰਿਆਂ ਦੀ ਗੂੰਜ ‘ਚ ਸਮਾਪਤ.

Share this story

ਕਪੂਰਥਲਾ, 13 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸਮੂਹ ਸੰਗਤ ਢਿੱਲਵਾਂ ਵੱਲੋ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਕਾ ਨੀਲਾ ਤਾਰਾ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸੰਤ ਬਾਬਾ ਪ੍ਰਤਾਪ ਸਿੰਘ ਸਟੇਡੀਅਮ ਢਿੱਲਵਾਂ ਵਿੱਚ ਕਰਵਾਏ ਗਏ  ਤਿੰਨ ਦਿਨਾ ਗੁਰਮਿਤ ਸਮਾਗਮ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਸਮਾਪਤ ਹੋ ਗਿਆ।
gurmat-program
ਗੁਰਮਿਤ ਸਮਾਗਮ ਦੇ ਅੱਜ ਆਖਿਰੀ ਦਿਨ ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਦਾਦੂਵਾਲ ਵਾਲੇ ,  ਭਾਈ ਬਲਕਾਰ ਸਿੰਘ ਚੋਹਲਾ ਸਾਹਿਬ, ਸੁਖਦੀਪ ਸਿੰਘ  ਸਭਰਾਵਾਂ, ਕਵੀਸ਼ਰ ਜਸਵਿੰਦਰ ਸਿੰਘ ਸ਼ਾਂਤ ਨੇ ਹਾਜਿਰ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਅੱਜ ਆਖਿਰੀ ਦਿਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਾਜਿਰੀ ਵਿੱਚ 13 ਪ੍ਰਾਣੀ ਅਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ ।  ਇਸ ਮੌਕੇ ਖਾਲਸਾਈ ਖੇਡਾਂ ਖੇਡੀਆਂ ਗਈਆਂ। ਇਸ ਮੌਕੇ ਮੁੱਖ ਪ੍ਰਬੰਧਕ  ਸ ਮਨਰਾਜ ਸਿੰਘ ਖਾਲਸਾ, ਸ ਅਮਰਜੀਤ ਸਿੰਘ ਸਿੱਖ ਚੈਨਲ ਵਾਲੇ, ਇੰਦਰਜੀਤ ਸਿੰਘ ਗੋਡਲ, ਤਲਵਿੰਦਰ ਸਿੰਘ, ਭੁਪਿੰਦਰ ਸਿੰਘ ਭੱਤੀ, ਕੁਲਵਿੰਦਰ ਸਿੰਘ ਕਿੰਦਾ, ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜਿਰ ਸਨ। ਤਿੰਨੇ ਦਿਨ ਗੁਰੂ ਦਾ ਅਤੁੱਟ ਲੰਗਰ ਅਤੇ ਠੰਡੇ/ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਲਗਾਈਆਂ ਗਈਆਂ ।

WRITTEN BY