Skip to content
Independent perspectives. Global stories.
BREAKING

ਹਥਿਆਰਾਂ ਦੀ ਨੋਕ ‘ਤੇ ਲੜਕੀ ਅਗਵਾ

Share this story

ਫਰੀਦਕੋਟ, 13 ਜੁਲਾਈ (ਗੁਰਪ੍ਰੀਤ ਸਿੰਘ)-ਫਰੀਦਕੋਟ ਦੀ ਆਰਿਆ ਵਾਲੀ ਬਸਤੀ ਵਾਸੀ ਸੁਮਨ ਪਤਨੀ ਪੰਮੀ ਨੇ ਦੱਸਿਆ ਕਿ ਉਸ ਦੀ ਲੜਕੀ ਰਿਤੁ ਨੂੰ ਪਿੰਡ ਵੀਰੇ ਵਾਲਾ ਦੇ ਧੂਲਾ ਸਿੰਘ ਨੇ ਆਪਣੇ ਹੋਰ ਚਾਰ ਪੰਜ ਸਾਥੀਆਂ ਸਮੇਤ ਕੱਲ੍ਹ ਸ਼ਾਮ ਨੂੰ ਕਰੀਬ ਅੱਠ ਵਜੇ ਉਸਦੇ ਘਰੋਂ ਹਥਿÀਾਰਾਂ ਅਤੇ ਪਿਸ਼ਤੌਲ ਦੀ ਨੋਕ ਤੇ ਅਗਵਾ ਕਰ ਲਿਆ ਹੈ।
kidnapp
ਉਸ ਨੇ ਦੱਸਿਆ ਕਿ ਕੱੱਲ ਸਵੇਰੇ ਵੀ ਉਕਤ ਧੂਲਾ ਸਿੰਘ Àਾਪਣੇ ਸਾਥੀਆਂ ਸਮੇਤ ਉਹਨਾਂ ਦੇ ਘਰ ਆਇਆ ਸੀ ਅਤੇ ਲੜਕੀ ਨੂੰ ਜਬਰੀ ਚੁੱਕ ਕੇ ਲੈਜਾਣ ਦੀ ਧਮਕੀ ਦੇ ਕੇ ਗਿਆ ਸੀ ਜਿਸ ਤੋਂ ਬਾਅਦ ਵਿਚ ਉਸ ਨੇ ਜਿਲ੍ਹਾ ਪੁਲਿਸ ਮੁੱਖੀ ਦੀ ਗੈਰ ਹਾਜਰੀ ਵਿਚ ਐਸਪੀਐਚ ਫਰੀਦਕੋਟ ਨੂੰ ਲਿਖਤ ਦਰਖਾਸ਼ਤ ਦੇ ਕੇ ਸੁਰੱਖਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲਿਸ ਵੱਲੋਂ ਕੋਈ ਸਾਰਥਿਕ ਕਾਰਵਾਈ ਨਹੀ ਕੀਤੀ। ਬਾਅਦ ਵਿਚ ਸ਼ਾਮ ਨੂੰ ਕਰੀਬ ਅੱਠ ਵਜੇ ਧੂਲਾ ਸਿੰਘ ਆਪਣੇ ਸਾਥੀਆ ਜਿਨ੍ਹਾਂ ਵਿਚ ਲਖਵਿੰਦਰ ਸਿੰਘ ਕਾਕਾ ਵਾਸੀ ਵੀਰੇਵਾਲਾ ਵੀ ਮੌਜੂਦ ਸੀ ਆਏ ਅਤੇ ਉਸ ਦੀ ਲੜਕੀ ਰਿਤੂ ਨੂੰ ਪਿਸ਼ਤੌਲ ਦੀ ਨੋਕ ਤੇ ਸਿਲਵਰ ਰੰਗ ਦੀ ਕਾਰ ਤੇ ਅਗਵਾ ਕਰ ਕੇ ਲੈ ਗਏ।ਉਸ ਨੇ ਇਸ ਸਮੇਂ ਪੁਲਿਸ ਤੇ ਦੋਸ਼ ਲਗਾਇਆ ਕਿ ਪੁਲਿਸ ਹਾਲੇ ਤੱਕਕੋਈ ਵੀ ਕਾਰਵਾਈ ਨਹੀ ਕਰ ਰਹੀ ਹੈ ।ਉਸ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਪਰ ਬਾਅਦ ਵਿਚ ਪੁਲਿਸ ਨੇ ਇੰਾਂਂ ਜਰੂਰ ਦੱਸਿਆ ਕਿ ਲੜਕੀ ਬਰਾਮਦ ਕਰ ਲਈ ਗਈ ਹ।ਪਰ ਸਾਨੂੰ ਲੜਕੀ ਨਾਲ ਮਿਲਵਾਇਆ ਨਹੀਂ ਗਿਆ Àਤੇ ਨਾਂ ਹੀ ਇਹ ਦੱਸਿਆ ਕਿ ਲੜਕੀ ਕਿੱਥੇ ਹੈ ।ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਸਾਨੂੰ ਕੁਝ ਵੀ ਦੱਸ ਨਹੀਂ ਰਹੀ। ਇਸ ਸਮੇਂ ਉਹਨਾ ਸਰਕਾਰ ਤੋਂਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਸਾਨੂੰ ਇੰਨਸਾਫ ਦੁਆਇਆ ਜਾਵੇ ਅਤੇ ਸਾਡੀ ਲੜਕੀ ਵਾਪਸ ਕਰਵਾਈ ਜਾਵੇ।

WRITTEN BY