ਕਾਦੀਆਂ, 22 ਜੂਨ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਭਾਰਤ ਸਰਕਾਰ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਲੋਂ ਪਹਿਲਵਾਨ ਗੰਡਾ ਸਿੰਘ ਯੂਥ ਕਲਬ ਕੋਟ ਟੋਡਰ ਮਲ ਦੇ ਸਹਿਯੋਗ ਨਾਲ ਸੰਤ ਮੋਗਾ ਸਿੰਘ ਆਈ ਟੀ ਆਈ ਨੈਨੋਕੋਟ ਵਿਖੇ ਸ. ਬਿਲਕਰਮਜੀਤ ਸਿੰਘ ਗਿਲ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਿਕ ਬਲਾਕ ਯੂਥ ਪਾਰਲੀਮੈਂਟ ਕਰਵਾਈ ਗਈ। ਇਸ ਵਿਚ ਸ਼੍ਰੀ ਪਾਰਸ ਜੁਲਕਾ ਤੇ ਸ਼੍ਰੀ ਸ਼ਮੀ ਕਪੂਰ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪਾਰਲੀਮੈਂਟ ਵਿਚ ਵਖ ਵਖ ਕਲਬਾਂ ਤੋਂ 80 ਤੋਂ ਵਧ ਨੋਜਵਾਨਾਂ ਨੇ ਹਿਸਾ ਲਿਆ।ਇਸ ਦੋਰਾਨ ਕੈਸ਼ ਲੈਸ਼ ਸੁਸਾਇਟੀ, ਡਿਜੀਟਲ ਇੰਡੀਆ , ਬੇਟੀ ਪੜਾਉ, ਭਰੂਣ ਹਤਿਆ ਬਾਰੇ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸ਼੍ਰੀ ਪਾਰਸ ਜੁਲਕਾ ਜੀ ਨੇ ਨੋਜਵਾਨਾਂ ਨੁੰ ਦੇਸ਼ ਦੇ ਭਵਿਖ ਲਈ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ। ਇਸ ਦੋਰਾਨ ਸ. ਰਣਜੋਧ ਸਿੰਘ ਨੇ ਕੈਸ਼ਲੈਸ਼ ਤੇ ਡਿਜੀਟਲ ਇੰਡੀਆ, ਸ. ਮਨਜੀਤ ਸਿੰਘ ਨੇ ਭਰੂਣ ਹਤਿਆ, ਬੇਟੀ ਪੜਾਉ,ਸ.ਹਰਦਿਆਲ ਸਿੰਘ ਤੇ ਯੋਗ, ਮੈਡਮ ਹਰਪ੍ਰੀਤ ਕੋਰ ਨੇ ਨੋਜਵਾਨਾਂ ਨੁੰ ਨਸ਼ੇ ਬਾਰੇ ਜਾਣਕਾਰੀ ਦਿਤੀ। ਇਸ ਦੋਰਾਨ ਸਿਮਰਨਜੀਤ ਕੋਰ ਨੇ ਸਟੇਜ ਸੈਕਟਰੀ ਦੀ ਭੁਮਿਕਾ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦੀ ਸਮਾਪਤੀ ਤੇ ਕਲਾ ਪ੍ਰਧਾਨ ਸੁਖਪ੍ਰੀਤ ਸਿੰਘ, ਜਸਬੀਰ ਸਿੰਘ ਚੇਅਰਮੈਨ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਖਾਲਸਾ, ਬਲਾਕ ਇੰਚਾਰਜ ਮੈਡਮ ਜੋਤੀ ਨੇ ਆਈ ਟੀ ਆਈ ਪ੍ਰਿੰ. ਸ਼੍ਰੀ ਰੋਬਨਿ ਵਰਮਾ ਅਤੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦ ਕੀਤਾ।