ਫਿਰੋਜਪੁਰ, 22 ਜੂਨ (ਮਨੋਹਰ ਲਾਲ)-ਪਾਕਿਸਤਾਨ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਲਈ ਸਿੱਖ ਯਾਤਰੀਆ ਦੇ ਜੱਥੇ 28 ਜੂਨ ਨੂੰ ਜਾਣਗੇ ਅਤੇ 29 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਨਜਦੀਕ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਈ ਜਾਵੇਗੀ । ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ ,ਮੀਤ ਪ੍ਰਧਾਨ ਸੋਹਨ ਸਿੰਘ,ਹਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦਸਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਤਕਰੀਬਨ 250 ਸਿੱਖ ਯਾਤਰੀਆ ਦੇ ਜਥੇ ਪਾਕਿਸਤਾਨ ਜਾਣਗੇ ਪਹਿਲਾ ਵੀ ਸਿੱਖ ਜਥੇ ਵਾਹਿਗੁਰੂ ਦੇ ਆਸਰੇ ਜਾਦੇ ਹੁਣ ਵੀ ਜਾਵੇਗਾ ਅਤੇ ਅੱਗੇ ਵੀ ਜਾਦੇ ਰਹਿਨਗੇ ਅਜੇ ਤਾਂ ਸਨ 2018 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਨਨਕਾਣਾ ਸਾਹਿਬ ਵਿਖੇ 10 ਹਜਾਰਾ ਹੋਰ ਸਿੱਖ ਯਾਤਰੀਆ ਦੀ ਮਨਜੂਰੀ ਲਈ ਉਕਾਫ ਬੋਰਡ ਅਤੇ ਪੀ ਐਸ ਜੀ ਪੀ ਸੀ ਨੂੰ ਅਪੀਲ ਕਰ ਚੁੱਕੇ ਹਾਂ ਫਿਰੋਜਪੁਰ ਤੋ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਲੈ ਕੇ ਜਾਣ ਲਈ ਲਿਖਕੇ ਦੇ ਚੁੱਕੇ ਹਾਂ ਇਸੇ ਤਰਾ ਦਿੱਲੀ ਅਕਾਲੀ ਦਲ ਅਤੇ ਜਥੇਬੰਦੀਆ ਵੀ ਨਗਰ ਕੀਰਤਨ ਲਈ ਕਮਰ ਕਸੇ ਕਰੀ ਜਾ ਰਹੇ ਹਨ। ਨਨਕਾਣਾ ਸਾਹਿਬ ਪੰਜਾ ਸਾਹਿਬ, ਡੇਹਰਾ ਸਾਹਿਬ ਲਾਹੌਰ , ਕਰਤਾਰਪੁਰ ਸਾਹਿਬ , ਸੱਚਾ ਸੋਦਾ ਇਹਨਾ ਸਭ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੁੰਦਾ ਹੈ ਅਸੀ ਐਸ ਜੀ ਪੀ ਸੀ ਪ੍ਰਧਾਨ ਜੀ ਨੂੰ ਅਪੀਲ ਕਰਾਗੇ ਕਿ ਉਹਨਾਂ ਨੂੰ ਜੱਥਾ ਜਰੂਰ ਭੇਜਣਾ ਚਾਹੀਦਾ ਹੈ ਇਹ ਸਿੱਖਾਂ ਦੀ ਸੁਪਰੀਮ ਜਥੇਬੰਦੀ ਹੈ।