ਕੈਪਟਨ ਸਰਕਾਰ ਨੇ ਉਠਾਇਆ ਸ਼ਲਾਘਾ ਯੋਗ ਕਦਮ : ਬਿੱਲਾ

image ਅੰਮ੍ਰਿਤਸਰ, 22 ਜੂਨ (ਦਲਬੀਰ ਸਿੰਘ ਗੁਮਾਨਪੁਰਾ)-ਕਾਂਗਰਸ ਪਾਰਟੀ ਦੇ ਸਰਗਰਮ ਆਗੂ ਦੀ ਅਹਿਮ ਮੀਟਿੰਗ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਰਣਜੀਤ ਐਵੀਨਿਉ ਸੀ-ਬਲਾਕ ਅੰਮ੍ਰਿਤਸਰ ਦੇ ਗ੍ਰਾਹਿ ਵਿਖੇ ਹੋਈ ਮੀਟਿੰਗ ਦੋਰਾਨ ਵਿਸ਼ੇਸ਼ ਤੋਰ ਤੇ ਪਹੁੰਚੇ ਮੁੱਖ ਮਹਿਮਾਨ ਗੁਰਸ਼ਰਨ ਸਿੰਘ ਬਿਲਾ ਸਾਬਕਾ ਕੌਸਲਰ ਤੇ ਡਿਸਟ੍ਰਿਕ ਜਿਲ੍ਹਾਂ ਅੰਮ੍ਰਿਤਸਰ ਦੇ ਬਲਕਾਰ ਸਿੰਘ ਗੁਮਾਨਪੁਰਾ ਸ਼ਾਮਿਲ ਹੋਏ ਸਨ। ਇਸ ਮੀਟਿੰਗ ਨੂੰ ਸਮਬੋਧਤ ਕਰਦਿਆਂ ਸਾਬਕਾ ਕੋਸਲਰ ਬਿਲਾ ਨੇ ਕਿਹਾ ਕਿ ਪੰਜਾਬ ਸੂਬੇ ਚ ਪਿਛਲੇ 10 ਸਾਲਾ ਦੀ ਅਰਸੇ ਦੋਰਾਨ ਅਕਾਲੀ ਭਾਜਪਾ ਗਠਬੰਧਨ ਸਰਕਾਰ ਨੇ ਲਗਾਤਾਰ ਰਾਜ ਕੀਤਾ ਸੀ।ਉਹਨਾਂ ਦੇ ਰਾਜ ਦੇ ਕਾਰਜਕਾਰ ਸਮੇ ਆਮ ਗਰੀਬ ਵਰਗ ਦੇ ਲੋਕਾਂ ਨਾਲ ਧੋਖਾਧੜੀ ਕਰਕੇ ਲੁਟ-ਘਸੁਟ ਕੀਤੀ ਗਈ ਸੀ ਤੇ ਉਹਨਾਂ ਨੇ ਆਪਣੀਆਂ 7 ਪੀੜ੍ਹੀਆਂ ਲਈ ਧੰਨ ਇਕੱਠਾ ਵਾਸਤੇ ਕਰਨ ਚ ਸਮਾਂ ਹੀ ਗੁਜਾਰਦੇ ਰਹੇ ਸਨ। ਇਸ ਤੋ ਇਲਾਵਾ ਉਹਨਾਂ ਨੇ ਆਪਣੀਆ ਤੰਜੋਰੀਆਂ ਭਰਨ ਲਈ ਆਪਣੇ ਹਰ ਤਰ੍ਹਾਂ ਦੇ ਹਥ ਕੰਡੇ ਵਰਤੇ ਸਨ ਤੇ ਉਹਨਾਂ ਦੇ ਰਾਜ ਸਮੇ ਕਰਾਈਮ ਤੇ ਨਸ਼ੇ ਨੂੰ ਉਤਸ਼ਾਹ ਮਿਲਿਆਂ ਸੀ। ਜੋ ਕੰਟਰੋਲ ਕਰਨ ਤੋ ਅਸਮਰਥ ਰਹੇ ਗਏ ਸਨ। ਮਗਰ ਕੈਪਟਨ ਦੀ ਮੌਜੂਦਾ ਸਰਕਾਰ ਨੇ 3 ਮਹੀਨੇ ਚ ਆਮ ਜਮੀਨਦਾਰ ਨੇ ਛੋਟੇ ਕਿਸਾਨਾ ਲਈ 5 ਏਕੜ ਜਮੀਨ ਦੇ ਕਰਜੇ ਦਾ ਬੁਝ ਹਲਕਾ ਕਰਨ ਲਈ ਤੇ ਆਮ ਗਰੀਬ ਵਰਗ ਦੇ ਲੋਕਾਂ ਦਾ 50 ਹਜਾਰ ਦੇ ਰੁਪਏ ਤੱਕ ਦੇ ਕਰਜੇ ਦਾ ਬੋਝ ਹਲਕਾ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਇਸ ਉਪਰੰਤ ਬੇਰੁਜਗਾਰ ਨੋਜਵਾਨਾ ਲਈ ਹਰ ਸਾਲ ਇਕ ਲੱਖ ਨੋਜਵਾਨਾ ਨੂੰ ਨੋਕਰੀਆਂ ਦਿਵਾਉਣ ਦਾ ਪ੍ਰਣ ਵੀ ਲਿਆ ਗਿਆ ਹੈ ਅਤੇ ਬੇਸਹਾਰਾ ਬਜੁਰਗਾਂ ਦੇ ਬੁਢਾਪਾ ਪੈਨਸ਼ਨਾਂ ਵਿਚ ਵਾਧਾ ਕੀਤਾ ਗਿਆ ਹੈ। ਜੋ ਕਿ ਪਹਿਲੇ ਵਿਧਾਨ ਸਭਾ ਦੇ ਸੈਸ਼ਨ ਦੋਰਾਨ ਕੈਬਨਿਟ ਮੰਤਰੀ ਮੰਡਲ ਚ ਪਾਸ ਕਰਕੇ ਐਲਾਨ ਕਰਨਾ ਇਕ ਸਲਾਘਾ ਯੋਗ ਕਦਮ ਉਠਾਇਆ ਗਿਆ ਹੈ।
ਜੋ ਪੰਜਾਬੀਆਂ ਨੂੰ ਇਸ ਦੀ ਫੈਸਲੇ ਸਲਾਘਾ ਕਰਨੀ ਚਾਹੀਦੀ ਹੈ। ਇਸ ਮੀਟਿੰਗ ਵਿਚ ਵਿਜੈ ਸਹਿਗਲ, ਜੋਗਿੰਦਰ ਸਿੰਘ ਭਾਰਤੀ, ਬਲਦੇਵ ਸਿੰਘ ਅਜਾਦ, ਅਨੁੱਪ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ, ਰਘੁਬੀਰ ਸਿੰਘ ਤੋ ਇਲਾਵਾ ਜਸਵੰਤ ਸਿੰਘ ਆਦਿ ਸਾਮਿਲ ਸਨ। 

Send this to a friend