ਕਰਜ਼ਾ ਮਾਫ਼ ਕਰਕੇ ਪੰਜਾਬ ਸਰਕਾਰ ਨੇ ਕਿਸਾਨ ਵੀਰਾਂ ਦਾ ਦਿਲ ਜਿੱਤਿਆ : ਪ੍ਰਿੰ.ਤਰਸਿੱਕਾ

image ਜੰਡਿਆਲਾ ਗੁਰੂ, 21 ਜੂਨ (ਵਰੁਣ ਸੋਨੀ)-ਅਕਾਲੀ ਦਲ ਨੇ 10 ਸਾਲਾਂ ਅੰਦਰ ਕਿਸਾਨਾਂ ਨੂੰ ਲੁੱਟਿਆ ਤੇ ਕੁੱਟਿਆ ਕਰਜ਼ਾ ਮਾਫ਼ ਕਰਕੇ ਪੰਜਾਬ ਸਰਕਾਰ ਨੇ ਕਿਸਾਨਾਂ ਵੀਰਾਂ ਦਾ ਦਿਲ ਜਿੱਤਿਅ ਤੇ ਨਾਲ ਹੀ ਧਾਰਾ 67-ਏ ਰੱਦ ਕਰਕੇ ਜੋ ਕਿਸਾਨ ਵੀਰਾਂ ਨੂੰ ਜ਼ਮੀਨ ਦੀ ਕੁਰਕੀ ਹੋਣ ਦੇ ਡਰ ਤੋਂ ਅਜ਼ਾਦੀ ਤੇ ਆਤਮ ਹੱਤਿਆਵਾਂ ਰੋਕਣ ਵਾਲਾ ਕਾਰਗਰ ਕਦਮ ਚੁੱਕਿਆ ਉਹ ਬਹੁਤ ਹੀ ਸ਼ਲਾਘਾਯੋਗ । ਇਹ ਸ਼ਬਦ ਸਮਾਜ ਸੇਵੀ ਆਗੂ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਪ੍ਰਿੰਸੀਪਲ ਤਰਸਿੱਕਾ ਨੇ ਅੱਗੇ ਕਿਹਾ ਕਿ ਕਰਜ਼ੇ ਦੇ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨ ਵੀਰਾਂ ਲਈ ਕੈਪਟਨ ਸਰਕਾਰ ਬਹੁਤ ਵੱਡੀ ਰਾਹਤ ਲੈ ਕੇ ਆਈ ਹੈ ਤੇ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਿਸਾਨੀ ਕਰਜ਼ੇ ਮਾਫ਼ ਕਰਕੇ ਹਰ ਪਾਸੇ ਵਾਹ ਵਾਹ ਖੱਟ ਲਈ ਹੈ ਇਸ ਮੌਕੇ ਬਲਕਾਰ ਸਿੰਘ ਤਰਸਿੱਕਾ, ਬਾਬਾ ਚਰਨ ਸਿੰਘ ਤਰਸਿੱਕਾ, ਮੈਂਬਰ ਪੰਚਾਇਤ ਅਜਾਇਬ ਸਿੰਘ ਤਰਸਿੱਕਾ, ਗੁਰਬਚਨ ਸਿੰਘ ਤਰਸਿੱਕਾ, ਬਲਵਿੰਦਰ ਸਿੰਘ ਸਾਧਪੁਰ, ਸੁਖਜੀਤ ਸਿੰਘ ਸੈਦੋ ਲੇਲ੍ਹ, ਕੈਪਟਨ ਸਿੰਘ ਬੁਲਾਰਾ, ਸਿੰਕਦਰ ਸਿੰਘ ਖਾਲਸਾ, ਮਿਲਖਾ ਸਿੰਘ ਆਦਿ ਹਾਜ਼ਿਰ ਸਨ।

Send this to a friend