ਜਲੰਧਰ, 21 ਜੂਨ (ਪੰਜਾਬ ਟਾਇਮਜ਼ ਬਿਊਰੋ)- ਅੱਜ ਅੰਤਰ ਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਐਮ.ਜੀ.ਐਨ. ਸਕੂਲ ਫੇਜ਼ 2 ਦੇ ਵਿਹੜੇ ਵਿੱਚ ਵੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਜਲੰਧਰ ਦੇ ਏ.ਪੀ.ਜੀ. ਪਬਲਿਕ ਸਕੂਲ ਅਤੇ ਗੁਰੀ ਅਮਰਦਾਸ ਪਬਲਿਕ ਸਕੂਲ ਦੇ ਐਨ.ਸੀ.ਸੀ. ਕੈਡਿਟ ਵੀ ਸ਼ਾਮਲ ਹੋਏ। ਇਹ ਯੋਗਾ ਦਿਵਸ ‘ 2 ਪੰਜਾਬ ਬਟਾਲੀਅਨ’ ਦੇ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ। ਇਸ ਦਿਵਸ ਨੂੰ ਮਨਾਉਣ ਦਾ ਭਾਵ ਯੋਗ ਰਾਹੀਂ ਰੋਗ ਨੂੰ ਠੀਕ ਕਰਨ ਦਾ ਸੁਨੇਹਾ ਦੇਣਾ ਸੀ। ਇਸ ਸ਼ੁੱਭ ਮੌਕੇ ’ਤੇ ਐਮ.ਜੀ.ਐਨ. ਪਬਲਿਕ ਸਕੂਲ ਫੇਜ਼-2 ਦੇ ਪ੍ਰਿੰਸੀਪਲ ਸਯ ਜਤਿੰਦਰ ਸਿੰਘ ਅਤੇ ਸਕੂਲ ਦਾ ਸਟਾਫ਼ ਹਾਜ਼ਰ ਸੀ। ਸਕੂਲ ਵਿੱਚ ਪਹੁੰਚੇ ਐਨ.ਸੀ.ਸੀ. ਕੈਡਿਟਾਂ ਨੇ ਪੂਰੇ ਉਤਸ਼ਾਹ ਨਾਲ ਯੋਗਾ ਵਿੱਚ ਭਾਗ ਲੈ ਕੇ ਇਸ ਦਿਨ ਨੂੰ ਸਾਰਥਕ ਕਰ ਦਿੱਤਾ।