ਚੰਡੀਗੜ੍ਹ, 21 ਜੂਨ (ਪੰਜਾਬ ਟ੍ਯਾਇਮਜ਼ ਬਿਊਰੋ)-ਅੱਜ ਮਿਤੀ 21.6.2017 ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਤੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਲਿਮ: ਚੰਡੀਗੜ੍ਹ ਵੱਲੋਂ ਆਪਣੇ ਮੁੱਖ ਦਫਤਰ ਸੈਕਟਰ 34-ਏ ਵਿਖੇ ਇਕ ਯੋਗਾ ਕੈਂਪ ਦਾ ਆਯੋਜਿਨ ਕੀਤਾ ਗਿਆ, ਜਿਸ ਵਿੱਚ ਸ੍ਰੀ ਵੀ.ਕੇ.ਸਿੰਘ, ਆਈ.ਏ.ਐਸ., ਵਿੱਤੀ ਕਮਿਸ਼ਨਰ ਸਹਿਕਾਰਤਾ, ਪੰਜਾਬ ਜੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਕੈਂਪ ਵਿਚ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਡਾ: ਐਸ.ਕੇ.ਬਾਤਿਸ ਅਤੇ ਸਹਿਕਾਰਤਾ ਵਿਭਾਗ ਦੇ ਵਧੀਕ ਰਜਿਸਟਰਾਰ (ਰਿਣ) ਸ੍ਰੀ ਇੰਦਰ ਮੋਹਨ ਸਿੰਘ ਦੇ ਨਾਲ-ਨਾਲ ਬੈਂਕ ਦੇ ਉਚ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਬੈਂਕ ਦੇ ਗ੍ਰਾਹਕਾਂ ਵੱਲੋਂ ਵੀ ਵਲੋਂ ਭਾਰੀ ਮਾਤਰਾ ਵਿੱਚ ਸਿਰਕਤ ਕੀਤੀ ਗਈ। ਇਹ ਕੈਂਪ ਭਾਰਤੀ ਯੋਗ ਸੰਸਥਾਨ, ਚੰਡੀਗੜ੍ਹ ਵਲੋਂ ਆਯੋਜਿਤ ਕੀਤਾ ਗਿਆ ਸੀ। ਮੁੱਖ ਮਹਿਮਾਨ ਸ੍ਰੀ ਵੀ.ਕੇ.ਸਿੰਘ ਵੱਲੋਂ ਇਨਸਾਨੀ ਜੀਵਨ ਦੇ ਪੱਧਰ ਨੂੰ ਉਚਾ ਚੁੱਕਣ ਅਤੇ ਤਨਾਅ ਰਹਿਤ ਜੀਵਨ ਬਤੀਤ ਕਰਨ ਲਈ ‘ਯੋਗ’ ਦੀ ਮਹਤੱਤਾ ਬਾਰੇ ਦੱਸਿਆ ਗਿਆ। ਇਸ ਕੈਂਪਨੂੰ ਆਯੋਜਿਤ ਕਰਨ ਲਈ ਉਹਨਾਂ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ ਗਈ। ਇਸ ਮੌਕੇ ਤੇ ਬੋਲਦਿਆਂ ਉਹਨਾਂ ਨੇ ਇਹਵੀ ਸੁਝਾਅ ਦਿਤਾ ਕਿ ‘ਯੋਗਾ’ ਨੂੰ ਹੋਰ ਪ੍ਰਫੁੱਲਤ ਕਰਨ ਲਈ ਜ਼ਿਲਾ ਪੱਧਰ ਅਤੇ ਬ੍ਰਾਂਚ ਪੱਧਰ ਦੀਆਂ ਬੈਂਕ ਬਰਾਂਚਾਂ ਤੱਕ ਲਿਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਲੋਕ ਸਿਹਤਮੰਦ ਅਤੇ ਤਣਾਅ-ਮੁਕਤ ਜੀਵਨ ਬਤੀਤ ਕਰ ਸਕਣ। ਯੋਗਾ ਕੈਂਪ ਦੀ ਸਮਾਪਤੀ ਤੋਂ ਬਾਅਦ ਮੁੱਖ ਮਹਿਮਾਨ ਜੀ ਵਲੋਂ ਬੈਂਕ ਵਲੋਂ ਤਿਆਰ ਕੀਤੀ ਗਈ ਇਕ ਡਾਕੂਮੈਂਟਰੀ ‘ਪਿੰਡ ਵਿੱਚ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹਛ ੱਡਦੇ ਹੋਏ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲਈ ਅਤੇ ਬੇਲੋੜੇ ਖਰਚੇ ਘੱਟ ਕਰਨ ਦੀ ਪ੍ਰੇਰਨਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਹੈ, ਨੂੰ ਵੀ ਰਲੀਜ਼ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵੱਲੋਂ ਸ੍ਰੀ ਹਰਵਿੰਦਰ ਸਿੰਘ ਢਿਲੋਂ, ਡਿਪਟੀ ਜਨਰਲ ਮੈਨੇਜਰ, ਪੰਜਾਬ ਰਾਜ ਸਹਿਕਾਰੀ ਬੈਂਕ ਜਿਨ੍ਹਾਂ ਨੇ ਉਕਤ ਡਾਕੂਮੈਂਟਰੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਦੇ ਨਾਲ ਨਾਲ ਡਾਕੂਮੈਂਟਰੀ ਦੀ ਸਮੂਹ ਟੀਮ ਅਤੇ ਸ੍ਰੀ ਗੋਪਾਲ ਦਾਸ, ਬੈਂਕ ਦੇ ਸਹਾਇਕ ਮੈਨੇਜਰ ਜਿਨ੍ਹਾਂ ਨੇ ਯੋਗਾ ਕੈਂਪ ਨੂੰ ਸੰਚਾਲਿਤ ਕੀਤਾ, ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।