ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਵਿਖੇ ਸਨਮਾਨਿਤ

image ਲਹਿਰਾਗਾਗਾ, 21 ਜੂਨ (ਕੁਲਵੰਤ ਦੇਹਲਾ)-ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਪੰਚਾਇਤ ਸੰਮਤੀ ਦਫਤਰ ਲਹਿਰਾਗਾਗਾ ਵਿਖੇ ਚੇਅਰਮੈਨ ਜਸਪਾਲ ਸਿੰਘ ਦੇਹਲਾ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਪੰਚਾਇਤ ਸੰਮਤੀ ਚੇਅਰਮੈਨ ਜਸਪਾਲ ਸਿੰਘ ਦੇਹਲਾ ਨੇ ਸ੍ਰ. ਢੀਂਡਸਾ, ਸਰਪੰਚਾਂ ਅਤੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਪ੍ਰੋਗਰਾਮ ਚ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਇਸ ਚੇਅਰਪਰਸਨ ਹਰਜੀਤ ਕੌਰ, ਸਰਪੰਚ ਪ੍ਰਮਿੰਦਰ ਸਿੰਘ ਅੜਕਵਾਸ,, ਪੰਚਾਇਤ ਸੰਮਤੀ ਮੈਂਬਰ ਧਰਮਜੀਤ ਸਿੰਘ ਸੰਗਤਪੁਰਾ, ਰਾਜ ਕੌਰ, ਸਿੰਦਰ ਕੌਰ, ਹਰਮੇਲ ਸਿੰਘ, ਚਾਨਣ ਸਿੰਘ, ਕੇਵਲ ਸਿੰਘ ਰਾਏਧਰਾਨਾ, ਗੁਰਮੇਲ ਸਿੰਘ, ਰਾਮਫਲ ਸਿੰਘ, ਕਾਲਾ ਸਿੰਘ ਅਤੇ ਅਕਾਲੀ ਆਗੂ ਕੇਵਲ ਸਿੰਘ ਡਸਕਾ ਹਾਜ਼ਰ ਸਨ।

Send this to a friend