ਭਾਰਤੀ ਯੋਗ ਸੰਸਥਾਨ ਨੇ ‘ਅੰਤਰਰਾਸ਼ਟਰੀ ਯੋਗ ਦਿਵਸ’ ਮਨਾਇਆ

image ਧੂਰੀ, 21 ਜੂਨ (ਸੰਜੀਵ ਸਿੰਗਲਾ) -ਭਾਰਤੀ ਯੋਗ ਸੰਸਥਾਨ ਬ੍ਰਾਂਚ ਧੂਰੀ ਵਲੋਂ ਰਾਮ ਬਾਗ਼ ਵਿਖੇ ਤੀਜਾ ਅੰਤਰਾਸ਼ਟਰੀ ਦਿਵਸ ਪ੍ਰਧਾਨ ਮਦਨ ਲਾਲ ਬਾਂਸਲ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਸਰਵਹਿਤਕਾਰੀ ਸਕੂਲ ਦੇ ਅਧਿਆਪਕਾਂ, ਬਚਿਆਂ, ਸੰਸਥਾਂ ਦੇ ਮੈਂਬਰਾਂ ਅਤੇ ਸ਼ਹਿਰ ਵਾਸੀ ਨੇ ਯੋਗਾ ਦੀਆਂ ਕਿਰਿਆਵਨ ਆਸਾਨ, ਲੋਮ-ਵਿਲੋਮ ਅਤੇ ਪਰਿਆਨਾਮ  ਕਰਨ ਚ ਦੀਲ ਚਸਪੀ ਦਿਖਾਈ। ਮਦਨ ਲਾਲ ਬਾਂਸਲ ਨੇਂ ਆਏ ਲੋਕਾਂ ਨੂੰ ਯੋਗਾ ਕਰਨ ਦੇ ਫਾਇਦੇ ਦਸਦੇ ਕਹਿਆ ਕਿ ਰੋਜਾਨਾ ਯੋਗਾ ਅਤੇ ਪਰਿਆਨਾਮ ਕਰਨ ਨਾਲ ਤੁਸੀਂ ਤੰਦਰੁਸਤ ਰੇਹ ਸਕਦੇ ਹੋ ਆਪਣੀ ਸੇਹਤ ਦਾ ਹਰ ਇਨਸਾਨ ਨੂੰ ਧਿਆਨ ਰਖਣਾ ਚਾਹੀਦਾ ਹੈ।ਜੋਗਾ ਕਰਨ ਨਾਲ ਤੁਸੀਂ ਕਈ ਰੋਗਾਂ ਅਤੇ ਬਿਮਾਰੀਆਂ ਤੋਂ ਵਚ ਸਕਦੇ ਹੋ। ਇਸ ਮੌਕੇ ਸੰਜੇ ਬਾਂਸਲ, ਪ੍ਰਵੀਨ ਕੁਮਾਰ,ਹੰਸਰਾਜ ਗਰਗ, ਗੋਪਾਲ ਦਾਸ, ਗੁਰਦਿਆਲ ਨਿਰਮਾਣ ਅਤੇ ਯਸ਼ ਪਾਲ ਗਰਗ ਆਦਿ ਮੌਜੂਦ ਸਨ।

Send this to a friend