ਸੈਂਕੜੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਗਟਾਵਾ

image ਖੰਨਾ / ਸਮਰਾਲਾ, 21 ਜੂਨ ( ਕੇ ਐਲ ਸਹਿਗਲ, ਕਮਲਜੀਤ)-ਜਿੱਥੇ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ ਯੋਗ ਦਿਵਸ ਮਨਾਉਂਦਿਆਂ ਦੇਸ਼ ਦੇ ਕੋਨੇ-ਕੋਨੇ ਵਿਚ ਯੋਗ ਦਿਵਸ ਮਨਾਇਆ, ਉਥੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਆਪਣੀਆਂ ਹੱਕੀਂ ਮੰਗਾਂ ਸਬੰਧੀ ਸੜਕਾਂ ਤੇ ਜਾਮ ਲਾ ਕੇ ਕਿਸਾਨ ਯੋਗ ਦਾ ਪ੍ਰਦਰਸ਼ਨ ਕੀਤਾ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਵੱਲੋਂ ਰਾਸ਼ਟਰੀ ਜੱਥੇਬੰਦੀ ਦੇ ਸੱਦੇ ਤੇ ਅੱਜ ਦੋਰਾਹੇ ਨੇੜੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਸਾਹਮਣੇ ਖੰਨਾ ਲੁਧਿਆਣਾ ਹਾਈਵੇ, ਜਰਨੈਲੀ ਸੜਕ ਤੇ ਹਜ਼ਾਰਾਂ ਕਿਸਾਨਾਂ ਨੇ ਨੰਗੇ ਧੜ ਟ੍ਰੈਫ਼ਿਕ ਜਾਮ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਵਿਰੁੱਧ ਰੋਸ ਧਰਨਾ ਦਿੱਤਾ। ਪਹਿਲੇ ਮਿੱਥੇ ਪ੍ਰੋਗਰਾਮ ਅਨੁਸਾਰ ਭਾਵੇਂ ਇਸ ਸਥਾਨ ਤੇ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਇੱਕਠੇ ਹੋਣਾ ਸੀ, ਪ੍ਰਤੂੰ ਕੱਲ੍ਹ ਇਸ ਵਿਚ ਤਬਦੀਲੀ ਕਰਕੇ ਸਮੁੱਚੇ ਪੰਜਾਬ ਦੇ ਕਿਸਾਨਾਂ ਵੱਲੋਂ ਇਸ ਇਕ ਥਾਂ ਤੇ ਹੀ ਧਰਨਾ ਦੇਣ ਦਾ ਫ਼ੈਸਲਾ ਲਿਆ ਗਿਆ। ਜਿਸ ਵਿਚ ਅੱਜ ਜ¦ਧਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਰੋਪੜ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਮੁਹਾਲੀ, ਸੰਗਰੂਰ, ਬਰਨਾਲਾ ਆਦਿ ਜ਼ਿਲ੍ਹਿਆਂ ਤੋਂ ਸੈਂਕੜੇ ਵਰਕਰ ਇਸ ਧਰਨੇ ਵਿਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਪੁਲਿਸ ਵੱਲੋਂ ਵੀ ਇਸ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ।  ਕਿਸਾਨਾਂ ਨੇ ਕਰੀਬ 11 ਵਜੇ ਜਰਨੈਲੀ ਸੜਕ ਦੇ ਦੋਵੇਂ ਪਾਸਿਆਂ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਦੋਵੇਂ ਪਾਸਿਆਂ ਦੀ ਆਵਾਜਾਈ ਠੱਪ ਹੋ ਕੇ ਰਹਿ ਗਈ। ਕਰੀਬ ਦੋ ਘੰਟੇ ਚੱਲੇ ਇਸ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੇਸ਼ ਦੇ ਕਿਸਾਨ ਸਾਰਾ ਸਾਲ ਖੇਤਾਂ ਵਿਚ ਹੀ ਯੋਗਾ ਕਰਦੇ ਹੋਏ ਸਮੁੱਚੇ ਦੇਸ਼ ਦੀਆਂ ਖੁਰਾਕੀ ਲੋੜਾਂ ਨੂੰ ਪੂਰਾ ਕਰਦੇ ਹਨ, ਪ੍ਰਤੂੰ ਇਹਨਾਂ ਅੰਨ ਦਾਤਿਆਂ ਨੂੰ ਆਪਣੀਆਂ ਹੱਕੀਂ ਮੰਗਾਂ ਲਾਗੂ ਕਰਨ ਦੀ ਥਾਂਗੋਲੀਆਂ ਨਾਲ ਦਬਾਇਆ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਗੁਰਵਿੰਦਰ ਸਿੰਘ ਕੂੰਮਕਲਾਂ, ਦਵਿੰਦਰ ਸਿੰਘ ਮੁਹਾਲੀ, ਗੁਰਚਰਨ ਸਿੰਘ ਕਪੂਰਥਲਾ, ਜਗਸੀਰ ਸਿੰਘ ਬਰਨਾਲਾ, ਨਿਰਮਲ ਸਿੰਘ ਝੰਡੂ ਮਾਨਸਾ, ਦਲਜੀਤ ਸਿੰਘ ਚੱਕ ਪਟਿਆਲਾ, ਹਰਮਿੰਦਰ ਸਿੰਘ ਖਹਿਰਾ ਜ¦ਧਰ, ਚਰਨ ਸਿੰਘ ਹਾਂਸ ਲੁਧਿਆਣਾ, ਕੈਪਟਨ ਰਘੁਬੀਰ ਸਿੰਘ, ਰਾਜਿੰਦਰ ਸਿੰਘ ਕੋਟ ਪਨੈਚ, ਸਤਪਾਲ ਸਿੰਘ ਕਟਾਣੀ ਕਲਾਂ, ਪਰਸ਼ੋਤਮ ਸਿੰਘ ਸੈਬੇਵਾਲ, ਸੂਰਤ ਸਿੰਘ ਕਾਦਰਵਾਲਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

Send this to a friend