ਪਾਇਲ, 20 ਜੂਨ (ਮੋਹਿਤ ਕੌਸ਼ਲ)-ਨਵੀਂ ਸ਼ਹਿਰ ਵਿਚ ਅਜ ਹਰਪ੍ਰੀਤ, ਨਰਿੰਦਰ ਗੁਲਾਟੀ ਵਲੋਂ ਲੋਕਾਂ ਨੂੰ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਨੇ ਜ਼ੋਰ ਫੜਿਆ ਜਿਸ ਵਿਚ ਸਭ ਨੇ ਇਕ ਜੋੜ ਹੋ ਕੇ ਘਰ ਘਰ ਜਾ ਕੇ ਪਰਚੇ ਵੰਡ ਲੋਕਾਂ ਨੂੰ ਜਾਗਰੂਕ ਕੀਤਾ ਜਿਸ ਵਿਚ ਕਿਹਾ ਕਿ ਆਪਣੇ ਘਰਾਂ ਦੇ ਬਾਹਰ ਤੇ ਅੰਦਰ ਬੂਟੇ ਜਰੂਰ ਲਗਾਓ ਤਾ ਜੋ ਹਵਾ ਨੂੰ ਵਧ ਤੋ ਵਧ ਸਾਫ ਕੀਤਾ ਜਾ ਸਕੇ ਨਰਿੰਦਰ ਗੁਲਾਟੀ ਜੀ ਨੇ ਪਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਇਹ ਮੁਹਿੰਮ ਦੀ ਸ਼ੁਰੂਆਤ ਆ ਅਤੇ ਅਸੀਂ ਇਸ ਮੁਹਿੰਮ ਨੂੰ ਹਰ ਵਾਰਡ ਤੇ ਪੂਰੇ ਸ਼ਿਹਰ ਵਿਚ ਲਈ ਕ ਜਾਵਾਂਗੇ ਜਿਸ ਵਿਚ ਸਾਨੂੰ ਸਾਰੀ ਆਵਾਮ ਦਾ ਸਾਥ ਚਾਹੀਦਾ ਇਸ ਮੁਹਿੰਮ ਵਿਚ ਲੋਕਾਂ ਨੇ ਜੋਸ਼ ਨਾਲ ਵਧੀਆ ਹੁੰਗਾਰਾ ਭਰਿਆ ਮੌਕੇ ਤੇ ਮੌਜੂਦ ਮਦਨ ਅਰੋੜਾ ਜੀ ਨੇ ਕਿਹਾ ਬਹੁਤ ਜੀ ਵਧੀਆ ਉਪਰਾਲਾ ਕਰ ਰਹੇ ਹੋ ਇਹ ਕੰਮ ਆਪਣੇ ਹੀ ਬਚਿਆ ਦੀ ਭਲਾਈ ਆ ਇਸ ਕੰਮ ਨੂੰ ਅਗੇ ਲੇ ਕ ਜਾਣਾ ਚਾਹੀਦਾ ਇਸ ਮੁਹਿੰਮ ਵਿਚ ਨਿਸ਼ਾਂਤ ਪਾਂਡੇ, ਕਸ਼ਿਸ਼ ਸ਼ੁਕਲਾ ,ਸੌਰਵ ਗਿਲ, ਮੰਗਲ , ਰਾਜੂ ਵੀ ਮੌਜੂਦ ਸਨ