May 26, 2026 1:57 am

ਟਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਗਲਤ ਪਾਰਕ ਗੱਡੀਆਂ ਦੇ ਕੱਟੇ ਚਲਾਨ

image ਭਵਾਨੀਗੜ, 20 ਜੂਨ (ਕ੍ਰਿਸ਼ਨ ਗਰਗ)-ਭਵਾਨੀਗੜ ਦੀ ਵਿਗੜੀ ਟਰੈਫਿਕ ਸਮੱਸਿਆ ਦੇ ਹੱਲ ਲਈ ਪਿਛਲੇ ਦੋ ਦਿਨਾਂ ਤੋ ਆਮ ਲੋਕਾਂ ਨੂੰ ਟਰੈਫਿਕ ਸਮੱਸਿਆਵਾਂ ਤੋ ਨਿਜਾਤ ਦਿਵਾਉਣ ਲਈ  ਹਰਿੰਦਰ ਜੋਸ਼ੀ ਜੀ ਟਰੈਫਿਕ ਮਾਰਸ਼ਲ ਪਟਿਆਲਾ ਤੇ ਭਵਾਨੀਗੜ ਦੇ ਟਰੈਫਿਕ ਇੰਚਾਰਜ ਸ਼ਾਮ ਲਾਲ ਵਲੋਂ  ਕਾਨੂੰਨ ਨੂੰ ਟਿੱਚ ਸਮਝਣ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਮੋਕੇ ਉਹਨਾਂ ਇੱਕ ਟਰੈਕਟਰ ਸਮੇਤ ਟਰਾਲੀਆਂ ਜੋ ਕਿ ਕਮਰਸ਼ੀਅਲ ਕੰਮ ਪਰ ਲੱਗੀਆਂ ਹੋਈਆਂ ਸਨ ਤੋ ਕਾਗਜਾਤ ਦੀ ਮੰਗ ਕੀਤੀ ਪਰ ਡਰਾਇਵਰਾਂ ਵਲੋ ਬਣਦੇ ਕਾਗਜ ਨਾਂ ਦਿਖਾਏ ਜਾਣ ਪਰ ਮੋਕੇ ਪਰ ਹੀ ਚਲਾਨ ਕੀਤੇ ਗਏ ਪਿਛਲੇ ਦੋ ਦਿਨਾਂ ਤੋ ਗਲਤ ਪਾਰਕ ਕੀਤੀਆਂ ਜਾ ਰਹੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਜਿਸ ਦੇ ਨਤੀਜੇ ਵਜੋ ਅੱਜ ਗਲਤ ਪਾਰਕਿੰਗ ਨਾਂ ਮਾਤਰ ਹੀ ਨਜਰ ਆਈ ਜਿਕਰਯੋਗ ਹੈ ਕਿ ਚਲਾਨ ਕੱਟਣ ਤੋ ਇੱਕ ਦਿਨ ਪਹਿਲਾਂ ਖੁੱਦ ਟਰੈਫਿਕ ਇੰਚਾਰਜ ਰੋਂਗ ਪਾਰਕਿੰਗ ਅਤੇ ਦੁਕਾਨਾ ਅੱਗੇ ਰੱਖੇ ਸਮਾਨ ਨੂੰ ਸਹੀ ਢੰਗ ਨਾਲ ਰੱਖਣ ਸਬੰਧੀ ਦੁਕਾਨਦਾਰਾਂ ਨੂੰ ਸਮਝਾ ਕੇ ਗਏ ਸਨ, ਭਾਂਵੇ ਕਿ ਹੁਣ ਲਿੰਕ ਸੜਕਾਂ ਤੇ ਦੁਕਾਨਦਾਰ ਥੋੜੀ ਔਖ ਮਹਿਸੁਸ ਕਰ ਰਹੇ ਹਨ ਪਰ ਆਉਣ ਵਾਲੇ ਸਮੇ ਵਿੱਚ ਸਭਨਾਂ ਨੂੰ ਇਸ ਦੇ ਚੰਗੇ ਨਤੀਜੇ ਨਜਰ ਆਉਣਗੇ ਤੇ ਟਰੈਫਿਕ ਸਮੱਸਿਆ ਤੋ ਕਾਫੀ ਹੱਧ ਤੀਕ ਨਿਜਾਤ ਮਿਲੇਗੀ । ਇਸ ਮੋਕੇ ਹਰਿੰਦਰ ਜੋਸ਼ੀ ਜੀ ਨੇ ਦੱਸਿਆ ਕਿ ਪਬਲਿੱਕ ਦੀ ਸਹੂਲਤ ਲਈ ਤੇ ਟਰੈਫਿਕ ਸਮੱਸਿਆ ਨੂੰ ਵੇਖਦਿਆ ਇਸ ਵਿੱਚ ਸੁਧਾਰ ਦੀ ਲੋੜ ਜਰੂਰੀ ਸੀ।

Send this to a friend