May 26, 2026 1:57 am

ਧਨੌਲਾ ਦੀ ਹੋਣਹਾਰ ਵਿਦਿਆਰਥਣ ਨਸਰੀਨ ਦਾ ਐਲ.ਬੀ.ਐਸ ਕਾਲਜ ਬਰਨਾਲਾ ਵੱਲੋਂ ਸਨਮਾਨ

image ਬਰਨਾਲਾ, 20 ਜੂਨ (ਅਵਤਾਰ ਸਿੰਘ)-ਪਿਛਲੇ ਦਿਨੀ ਬਾਰ੍ਹਵੀਂ ਜਮਾਤ ਸੀ.ਬੀ.ਐਸ.ਈ ਦੇ ਆਏ ਨਤੀਜਿਆਂ ਵਿੱਚੋਂ ਵਿਦਿਆਰਥਣ ਨਸਰੀਨ ਪੁੱਤਰੀ ਡਾ.ਸਰਾਜ ਘਨੌਰ ਨੇ 92.6% ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਨਾਲ ਉਸ ਨੇ ਆਪਣੇ ਸਕੂਲ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਇਸ ਲਈ ਅੱਜ ਐਲ.ਬੀ.ਐਸ ਕਾਲਜ ਦੀ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਨੇ ਵਿਸ਼ੇਸ਼ ਸਨਮਾਨ ਕੀਤਾ ਇਸ ਮੌਕੇ ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ ਨੇ ਬੋਲਦਿਆਂ ਕਿਹਾ ਕਿ ਕੁੜੀਆਂ ਹੁਣ ਮੁੰਡਿਆਂ ਨਾਲਂੋ ਘੱਟ ਨਹੀਂ ਹਨ ਜਿਹੜੇ ਲੋਕ ਧੀਆਂ ਨੂੰ ਕੁੱਖ ਵਿੱਚ ਕਤਲ ਕਰਵਾਉਂਦੇ ਹਨ ਉਹਨਂਾ ਨੂੰ ਨਸਰੀਨ ਵਰਗੀਆਂ ਲੜਕੀਆਂ ਤਂੋ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਕਿ ਸਾਰੀਆਂ ਹੀ ਕੁੜੀਆਂ ਨਸਰੀਨ ਵਾਂਗ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ।ਇਸ ਮੌਕੇ ਨਸਰੀਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਂੈ ਬਾਰ੍ਹਵੀਂ ਕਲਾਸ ਵਿੱਚ ਇੱਕ ਦਿਨ ਵੀ ਟਿਊਸ਼ਨ ਨਹੀਂ ਗਈ ।ਸਕੂਲ ਵਿੱਚ ਫਸਟ ਆਉਣ ਦੀ ਹੱਲਾਸ਼ੇਰੀ ਉਹਨਾਂ ਦੇ ਪਿਤਾ ਡਾ. ਸਰਾਜ ਘਨੌਰ ਅਤੇ ਮਾਤਾ ਬਸੀਰਾਂ ਬੇਗਮ ਦੇ  ਦਿੱਤੇ ਹੌਸਲੇ ਦਾ ਨਤੀਜਾ ਹੈ ਹੁਣ ਮੈਂ ਆਉਣ ਵਾਲੇ ਸਮੇਂ ਵਿੱਚ ਇਸ ਤਂੋ ਵੀ ਜਿਆਦਾ ਨੰਬਰ ਹਾਸਲ ਕਰ ਕੇ ਆਈ.ਏ.ਐਸ ਅਫਸਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹਾਂ। ਇਸ ਮੌਕੇ ਡਾ. ਪ੍ਰਿੰਸੀਪਲ ਨੀਲਮ ਸ਼ਰਮਾ, ਪ੍ਰੋਫੈਸਰ ਅਰਚਨਾ, ਮਿਸਿਜ ਰਜਨੀ, ਅਮਨਦੀਪ ਸ਼ਰਮਾ, ਰਾਜਵਿੰਦਰ ਜੋਸ਼ੀੋ, ਅਮਨਦੀਪ ਕੌਰ, ਗਜਲਪ੍ਰੀਤ ਕੌਰ, ਜਸਵਿੰਦਰ ਕੌਰ ਆਦਿ ਹਾਜਰ ਸਨ।

Send this to a friend