ਫਿਰੋਜ਼ਸ਼ਾਹ, 20 ਜੂਨ (ਗੁਰਤਾਰ ਸਿੰਘ ਸਿਧੂ)-ਜਿਲਾ ਪੁਲਿਸ ਮੁਖੀ ਸ੍ਰੀ ਗੌਰਵ ਗਰਗ ਦੇ ਦਿਸ਼ਾ – ਨਿਰਦੇਸ਼ਾਂ ਤਹਿਤ ਜਿਲੇ ਅੰਦਰ ਸੜਕ ਦੁਰਘਟਨਾਵਾਂ ਨੂੰ ਰੋਕਣ ਅਤੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਾਉਣ ਲਈ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ । ਇਸੇ ਲੜੀ ਤਹਿਤ ਥਾਨਾ ਘਲ ਖੁਰਦ ਪਲਿਸ ਵਲੋਂ ਥਾਨਾ ਮੁਖੀ ਸ ਹਰਦੇਵਪ੍ਰੀਤ ਸਿੰਘ ਯੋਗ ਅਗਵਾਈ ਸਦਕਾ ਏ ਐਸ ਆਈ ਸ ਪਾਲ ਸਿੰਘ ਦੀ ਟੀਮ ਵਲੋਂ ਚੈਕਿੰਗ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਲਨ ਵਾਲਿਆ ਦੇ ਚਲਾਨ ਕਟੇ ਗਏ । ਜਾਣਕਾਰੀ ਦਿੰਦਿਆਂ ਏ ਐਸ ਆਈ ਪਾਲ ਸਿੰਘ ਨੇ ਦਸਿਆ ਕਿ ਚੈਕਿੰਗ ਦੌਰਾਨ ਸਕਾਰਪੀਓ ਫਾਰਚੂਨਰ ਐਕਸ ਯੂ ਵੀ ਇਨੋਵਾ ਗਡੀਆਂ ਦੋਪਹੀਆ ਵਾਹਨਾਂ ਤੇ ਤੀਹਰੀ ਸਵਾਰੀ ਬਿਨਾਂ ਆਰ ਸੀ ਲਾਇਸੰਸ ਪ੍ਰਦੂਸ਼ਣ ਬੀਮਾਂ ਗਡੀਆਂ ਦੇ ਕਾਲੇ ਸ਼ੀਸ਼ੀਆਂ ਅਤੇ ਹੈਲਮਟ ਆਦਿ ਨਾ ਹੋਣ ਕਾਰਨ ਚਾਲਕਾਂ ਦੇ ਚਲਾਨ ਕੀਤੇ ਅਤੇ ਕੋਈ ਵੀ ਕਾਗਜ਼ ਪਤਰ ਨਾ ਹੋਣ ਕਾਰਨ ਵਾਹਨ ਨੂੰ ਥਾਨੇ ਬੰਦ ਕੀਤਾ ਗਿਆ ਹੈ। ਉਹਨਾਂ ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਬਖਸ਼ੇ ਨਹੀ ਜਾਣਗੇ।