ਹਰਿਆਣਾ ਦੇ ਸਿਹਤ ਮੰਤਰੀ ਨੇ ਗੈਰ-ਹਾਜ਼ਿਰ ਚਲ ਰਹੇ 160 ਡਾਕਟਰਾਂ ਦੀ ਸੇਵਾਵਾਂ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਦਿਤੇ ਆਦੇਸ਼

image ਚੰਡੀਗੜ੍ਹ, 20 ਜੂਨ    (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅਧਿਕਾਰੀਆ ਨੂੰ ਲੰਬੇ ਸਮੇਂ ਤੋਂ ਗੈਰ-ਹਾਜ਼ਿਰ ਚਲ ਰਹੇ 160 ਡਾਕਟਰਾਂ ਦੀ ਸੇਵਾਵਾਂ ਖ਼ਤਮ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨ ਦੇ ਆਦੇਸ਼ ਦਿਤੇ ਹਨ ਤਾਂ ਜੋ ਡਾਕਟਰਾਂ ਦੀ ਨਵੀਂ ਭਰਤੀ ਕੀਤੀ ਜਾ ਸਕੇ। ਸ੍ਰੀ ਵਿਜ ਨੇ ਇਸ ਸਬੰਧ ਵਿਚ ਸਿਹਤ ਵਿਭਾਗ ਦੇ ਪ੍ਰਧਾਨ ਸਕਤਰ ਨੂੰ ਪਤਰ ਲਿਖ ਕੇ ਅਜਿਹੇ ਡਾਕਟਰਾਂ ਨੂੰ ਬਰਖ਼ਾਸਤ ਕਰਨ ਦੀ ਪ੍ਰਕ੍ਰਿਆ ਸ਼ੁਰੂ ਕਰਨ ਨੂੰ ਕਿਹਾ ਹੈ? ਉਨ੍ਹਾਂ ਕਿਹਾ ਕਿ ਇਹ ਡਾਕਟਰ ਲੰਬੇ ਸਮੇਂ ਤੋਂ ਡਿਊਟੀ ਤੋਂ ਗੈਰ-ਹਾਜ਼ਿਰ ਚਲ ਰਹੇ ਹਨ? ਇੰਨ੍ਹਾਂ ਨੂੰ ਵਾਰ-ਵਾਰ ਨੌਕਰੀ ਜੁਆਇੰਨ ਜਾਂ ਰਿਜਾਇਨ ਕਰਨ ਬਾਰੇ ਵਿਚ ਕਿਹਾ ਜਾ ਚੁਕਿਆ ਹੈ। ਸਿਹਤ ਮੰਤਰੀ ਨੇ ਦਸਿਆ ਕਿ ਇੰਨ੍ਹਾਂ ਵਿਚ ਅੰਬਾਲਾ ਦੇ 4, ਭਿਵਾਨੀ ਦੇ 9, ਫਰੀਦਾਬਾਦ ਦੇ 4, ਫਤਿਹਾਬਾਦ ਦੇ 8, ਗੁਰੂਗ੍ਰਾਮ ਦੇ 8, ਹਿਸਾਰ ਦੇ 10, ਜੀਂਦ ਦੇ 7, ਝਜਰ ਦੇ 6, ਕਰਨਾਲ ਦੇ 2, ਕੁਰੂਕਸ਼ੇਤਰ ਦੇ 8, ਕੈਥਲ ਦੇ 15, ਨਾਰਨੌਲ ਦੇ 13, ਪਲਵਲ ਦੇ 10, ਪੰਚਕੂਲਾ ਦੇ 6, ਪਾਣੀਪਤ ਦੇ 7, ਰਿਵਾੜੀ ਦੇ 4, ਰੋਹਤਕ ਦੇ 10, ਸਿਰਸਾ ਦੇ 11, ਸੋਨੀਪਤ ਦੇ 10, ਯਮੁਨਾਨਗਰ ਦੇ 2 ਅਤੇ ਨੂੰਹ ਦੇ 6 ਡਾਕਟਰ ਸ਼ਾਮਿਲ ਹਨ। ਸ੍ਰੀ ਵਿਜ ਨੇ ਕਿਹਾ ਕਿ ਇਸ ਸਬੰਧ ਵਿਚ ਕਾਨੂੰਨੀ ਸਲਾਹ ਵੀ ਲਈ ਜਾ ਰਹੀ ਹੈ? ਵਿਭਾਗ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੂੰ ਅਜਿਹਾ ਫੈਸਲਾ ਲੈਣਾ ਪੈਣ ਰਿਹਾ ਹੈ ਤਾਂ ਜੋ ਡਾਕਟਰਾਂ ਦੀ ਨਵੀਂ ਭਰਤੀ ਕੀਤੀ ਜਾ ਸਕੇ? ਇਸ ਨਾਲ ਪਹਿਲੇ ਵੀ ਸਿਹਤ ਵਿਪਾਗ ਨੇ 81 ਸੇਵਾਮੁਕਤ ਡਾਕਟਰਾਂ ਦੀ ਭਰਤੀ ਕੀਤੀ ਹੈ ਤਾਂ ਜੋ ਸੂਬੇ ਦੇ ਸਿਹਤ ਸੇਵਾਵਾਂ ਵਿਚ ਕਿਸੇ ਤਰ੍ਹਾਂ ਦਾ ਰੁਕਾਵਟ ਨਾ ਹੋਵੇ।

Send this to a friend