May 25, 2026 10:28 pm

ਸ਼ਹੀਦ ਭਾਈ ਮਨੀ ਸਿੰਘ ਜੀ ਦੇ 283ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਸ਼ਰਧਾ ਨਾਲ ਮਨਾਇਆ

image ਫਿਰੋਜ਼ਪੁਰ, 20 ਜੂਨ (ਮਨੋਹਰ ਲਾਲ)-ਆਲ ਇੰਡੀਆ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੋਸਾਇਟੀ ਵਲੋਂ ਸ਼ਹੀਦ ਭਾਈ ਮਨੀ ਸਿੰਘ ਜੀ ਦਾ 283ਵਾਂ ਸ਼ਹੀਦੀ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦ ਦਿਹਾੜਾ ਗਿਆਰਵੀਂ ਵਾਰ ਗੋਬਰ ਮੰਡੀ ਫਿਰੋਜ਼ਪੁਰ ਸ਼ਹਿਰ ਵਿਚ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਸ ਮੋਕੇ ਤੇ ਸਭ ਤੋ ਪਹਿਲੋ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਵਿਚ ਪੰਜਾਬ ਭਰ ਦੇ ਸਿੱਖ ਵਿਦਵਾਨਾਂ, ਰਾਗੀ, ਢਾਡੀ ਕਵੀਸ਼ਰੀ ਅਤੇ ਕਥਾ ਵਾਚਕਾਂ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ। ਇਸ ਮੋਕੇ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਸਿੰਘ ਸਾਹਿਬ ਜੀ ਨੇ ਕਿਹਾ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਨੀਲੇ ਰੰਗ ਦਾ ਬਾਣਾ ਪਹਿਣਦੇ ਸਨ ਅਤੇ ਅਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਵੀ ਖੁਦ ਕਰਦੇ ਸਨ। ਮੁਖ ਵਾਕ ਦੀ ਕਥਾ ਵੀ ਕਰਦੇ ਸਨ। ਇਸ ਤੋ ਬਾਅਦ ਭਾਈ ਮਨੀ ਸਿੰਘ ਜੀ ਦੀ ਟਕਸਾਲ ਵਿਚ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਦਿੰਦੇ  ਸਨ। ਸ਼ਹੀਦ ਭਾਈ ਮਨੀ ਸਿੰਘ ਜੀ ਜਿਥੇ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧਕ ਵੀ ਸਨ ਉਥੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ। ਅਕਾਲ ਤਖਤ ਸਾਹਿਬ ਤੋ ਅਨੇਕਾ ਹੀ ਪੰਥ ਦੋਖੀਆ ਨੂੰ ਸਜਾਵਾ ਦਿੱਤੀਆ ਅਤੇ ਵੱਡੀ ਤਦਾਦ ਵਿਚ ਗੁਰਸਿੱਖਾਂ ਤੇ ਬਖਸਿਸਾਂ ਵੀ ਕੀਤੀਆ। ਇਸ ਮੌਕੇ ਤੇ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤਾ ਵਾਲਿਆ ਨੇ ਕਥਾ ਕਰਦਿਆ ਕਿਹਾ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸੰਗਤਾਂ ਵੱਧ ਤੋ ਵੱਧ ਪਹੁੰਚਣ ਨਾਲ ਹੀ ਜਥੇਦਾਰ ਪ੍ਰੀਤਮ ਸਿੰਘ ਜੀ ਦਾ ਧੰਨਵਾਦ ਕੀਤਾ ਜਿਹੜੇ ਕਿ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦ ਦਿਹਾੜੇ ਜਿਹੜਾ ਕਿ ਗਿਆਰਵੀ ਵਾਰ ਫਿਰੋਜ਼ਪੁਰ ਵਿਚ ਮਨਾਇਆ ਹੈ।

Send this to a friend