May 25, 2026 2:54 pm

ਨਾਟਕਕਾਰ ਅਜਮੇਰ ਸਿੰਘ ਔਲਖ ਦੇ ਸ਼ਰਧਾਂਜਲੀ ਸਮਾਗਮ ਸਬੰਧੀ ਮੀਟਿੰਗ

image ਭਗਤਾ ਭਾਈ ਕਾ,   20 ਜੂਨ  (ਸਵਰਨ ਸਿੰਘ ਭਗਤਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਪਿੰਡ ਕੋਠਾ ਗੁਰੂ ਵਿਖੇ ਕਿਸਾਨਾ ਮਜਦੂਰਾਂ ਅਤੇ ਔਰਤਾਂ ਦੀ ਬਲਾਕ ਪਧਰੀ ਮੀਟਿੰਗ ਹੋਈ ਜਿਸ ਵਿਚ ਮਕਬੂਲ ਨਾਟਕਕਾਰ ਅਜਮੇਰ ਸਿੰਘ ਔਲਖ ਦੇ ਨਮਿਤ ਹੋ ਰਹੇ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਅਤੇ ਲੰਗਰ ਦੇ ਪ੍ਰਬੰਧਾਂ ਬਾਰੇ ਵਿਚਾਰਾਂ ਕੀਤੀਆ ਗਈਆ ।ਇਸ ਮੌਕੇ ਪੰਜਾਬ ਖੇਤ  ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ ਗੁਰੂ ਅਤੇ  ਕਿਸਾਨ ਆਗੂ ਬਸੰਤ ਸਿੰਘ ਨੇ ਸਬੋਧਨ  ਕਰਦਿਆ ਕਿਹਾ ਕਿ ਮਿਹਨਤਕਸ਼ ਲੋਕਾਂ ਦੇ ਮਕਬੂਲ ਨਾਟਕਕਾਰ ਅਜਮੇਰ ਸਿੰਘ ਔਲਖ ਨੇ ਜਿੰਦਗੀ ਭਰ ਆਪਣੇ ਨਾਟਕਾਂ ਰਾਹੀ ਦਬੇ ਕੁਚਲੇ ਲੋਕਾਂ, ਕਿਸਾਨਾ ਮਜਦੂਰਾਂ ਅਤੇ ਔਰਤਾਂ ਦੇ ਦੁਖਾਂ ਦੀ ਬਾਤ ਪਾਉਂਦੇ ਰਹੇ ਅਤੇ ਅਖੀਰ ਤਕ ਲੋਕਾਂ ਨਾਲ ਅਡੋਲ ਖੜ੍ਹੇ ਰਹੇ ।ਅਗੂਆ ਨੇ ਕਿਹਾ ਕਿ ਅਜਮੇਰ ਸਿੰਘ ਔਲਖ ਛੋਟੀ ਕਿਸਾਨੀ ਦੇ ਜਨਮੇ ਜਾਏ ਸਨ ਅਤੇ ਉਹਨਾ ਨੇ ਕਿਸਾਨੀ ਦੇ ਦੁਖ ਦਰਦ ਨੂੰ ਮਹਿਸੂਸ ਕੀਤਾ ਤੇ ਆਪਣੇ ਪਿੰਡੇ ਤੇ ਹੰਢਾਇਆ ।ਉਹਨਾ ਕਿਹਾ ਕਿ ਇਸ ਘਾਲਣਾ ਨੂੰ ਅਜਾਈ ਨਹੀ ਜਾਣ ਦਿਤਾ ਜਾਵੇਗਾ ਅਤੇ ਪੰਜਾਬ ਦੇ ਲੋਕ ਹੁਣ ਵੀ ਇਹਨਾਂ ਅਖਾੜਿਆ ਨੂੰ ਮਘਾਉਦੇ ਆਪਣੇ ਇਸ ਨਾਇਕ ਨੂੰ 25 ਜੂਨ ਨੂੰ ਮਾਨਸਾ ਵਿਖੇ ਸਚੀ ਸ਼ਰਧਾਂਜਲੀ ਭੇਂਟ ਕਰਨਗੇ ।ਇਸ ਮੌਕੇ ਬਿੰਦਰ ਸਿੰਘ ਮਲੂਕਾ,ਚਰਨਜੀਤ ਕੌਰ ਮਲੂਕਾ, ਹਰਨੇਕ ਸਿੰਘ ਗੁੰਮਟੀ, ਪਰਮਜੀਤ ਸਿੰਘ ਭੋਡੀਪੁਰਾ,   ਮਜਦੂਰ ਆਗੂ ਬਲਵਿੰਦਰ ਸਿੰਘ, ਮਾਲਣ ਕੋਰ, ਮੇਜਰ ਸਿੰਘ ਸੇਲਬਰਾਹ ਆਦਿ ਆਗੂ ਤੇ ਵਰਕਰ ਹਾਜ਼ਰ ਸਨ ।

Send this to a friend