May 26, 2026 1:57 am

ਕੈਪਟਨ ਸਰਕਾਰ ਨੇ ਕਰਜ਼ਾ ਮੁਆਫ਼ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਦਿੱਤਾ ਸਬੂਤ : ਕਾਂਗਰਸੀ ਆਗੂ

image ਅਮਲੋਹ,  20 ਜੂਨ (ਰਣਜੀਤ ਸਿੰਘ ਘੁੰਮਣ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾ ਸਮੇਂ ਪੰਜਾਬ ਦੀ ਜਨਤਾ ਨਾਲ ਚੋਣ ਮੈਨੀਫੈਸਟੋ ਵਿੱਚ ਜੋ ਵੀ ਵਾਅਦਾ ਕੀਤਾ ਸੀ ਉਹ ਲੜੀਵਾਰ ਜਰੂਰ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਜਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ, ਵਿਧਾਇਕ ਕਾਕਾ ਰਣਦੀਪ ਦੇ ਪੀ.ਏ ਰਾਮ ਕਿਸ਼ਨ ਭੱਲਾ, ਆੜ੍ਹਤੀਆ ਐਸੌਸੀਏਸ਼ਨ ਦੇ ਪ੍ਰਧਾਨ ਜਗਵਿੰਦਰ ਸਿੰਘ ਰੈਹਿਲ, ਪੋਲੀਟੀਕਲ ਸੈਕਟਰੀ ਪ੍ਰਿਥੀਪਾਲ ਪਾਠਕ, ਬਲਾਕ ਕਾਂਗਰਸ ਦੇ ਪ੍ਰਧਾਨ ਸਿੰਗਾਰਾ ਸਿੰਘ ਸਲਾਣਾ, ਜਿਲ੍ਹਾ ਮੀਤ ਪ੍ਰਧਾਨ ਰਣਦੀਪ ਸਿੰਘ ਬੁੱਗਾ, ਹੈਪੀ ਸੂਦ, ਸੀਨੀ ਆਗੂ ਗੁਰਪ੍ਰੀਤ ਸਿੰਘ ਗਰੇਵਾਲ, ਜਿਲ੍ਹਾ  ਮੀਤ ਪ੍ਰਧਾਨ ਗੰਗਾ ਪੁਰੀ, ਸੀਨੀ ਆਗੂ ਪ੍ਰਗਟ ਸਿੰਘ ਅੰਨੀਆ ਨੇ ਅੱਜ ਕਾਗਰਸ ਪਾਰਟੀ  ਦੇ ਦਫ਼ਤਰ ਅਮਲੋਹ ਵਿਖੇ ਰੱਖੀ ਗਈ ਮੀਟਿੰਗ  ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਨੇ ਪੰਜ ਏਕੜ ਤੱਕ ਵਾਲੇ ਕਿਸਾਨਾ ਦਾ 2 ਲੱਖ ਰੁਪਏ  ਤੱਕ ਦਾ ਕਰਜਾ ਮੁਆਫ ਕਰਕੇ ਕਿਸ਼ਾਨ ਹਿਤੈਸੀ ਹੋਣ ਤਾ ਵੱਡਾ ਸਬੁੂਤ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਕਿਸ਼ਾਨਾ ਨਾਲ ਪੂਰਾ ਲਗਾਵ ਹੈ ਅਤੇ ਕਿਸਾਨਾ ਨਾਲ ਜੋ ਵੀ ਵਾਆਦ ਕਾਂਗਰਸ ਸਰਕਾਰ ਨੇ ਕੀਤਾ ਹੈ ਉਹ ਸਾਰੇ ਵਾਅਦੇ ਹੋਲੀ ਹੋਲੀ ਪੂਰੇ ਜਰੂਰ ਕੀਤੇ ਜਾਣਗੇ। ਆਗੂਆ ਨੇ ਕਿਹਾ ਕਿ ਮੰਡੀ ਗੌਬਿੰਦਗੜ੍ਹ ਦੀ ਇੰਡਸਟਰੀ ਨੂੰ  5 ਰੁਪਏ ਪ੍ਰਤੀ ਯੂਨਿਟ ਦਵਾਉਣ ਲਈ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ  ਮਿਹਨਤ ਜਾਰੀ ਸੀ ਜਿਸਦਾ ਐਲਾਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰ ਦਿੱਤਾ ਗਿਆ ਜਿਸ ਨਾਲ ਇੰਡਸਰੀ ਮਾਲਕਾ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਾਂਗਰਸੀ ਆਗੂਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਹਿਣੀ ਅਤੇ ਕਰਨੀ ਦੇ ਪੱਕੇ ਹਨ ਅਤੇ ਪੰਜਾਬ ਵਾਸੀਆਂ ਨੇ ਜੋ ਕਾਗਰਸ ਸਰਕਾਰ ਉਤੇ ਵਿਸ਼ਵਾਸ਼ ਪ੍ਰਗਟਾਕੇ ਸੂਬੇ ਵਿੱਚ ਕੈਪਟਨ ਸਰਕਾਰ ਬਣਾਈ ਹੈ ਉਹ ਲੋਕਾ ਦੇ ਵਿਸ਼ਵਾਸ਼ ਉਪਰ ਪੂਰਾ ਉਤਰਨਗੇ। । ਇਸ ਮੌਕੇ ਸਾਬਕਾ ਕੌਸ਼ਲਰ ਪਰਮਜੀਤ ਰੁਪਾਲ, ਹੈਪੀ ਸੇਢਾ, ਭੀਮ ਸੈਨ ਲੁਟਾਵਾ, ਲੇਖ ਰਾਜ ਗਾਂਧੀ, ਕੈਲਾਸ ਅਮਲੋਹੀ, ਮਾ ਮਦਨ ਲਾਲ, ਬਲਜਿੰਦਰ ਸਿੰਘ ਘੁਕਰੀ ਆਦਿ ਹਾਜ਼ਰ ਸਨ।

Send this to a friend