May 26, 2026 1:08 am

ਬ੍ਰਹਮ ਗਿਆਨੀ ਸੰਤ ਬਾਬਾ ਵਿਸ਼ਾਵਾ ਸਿੰਘ ਜੀ ਦੀ ਸਾਲਾਨਾ ਬਰਸੀ ਅਤੇ ਖ਼ੂਨਦਾਨ ਕੈਂਪ 22 ਨੂੰ

image ਅਮਰਗੜ੍ਹ, 20 ਜੂਨ (ਸੁਖਵਿੰਦਰ ਸਿੰਘ ਅਟਵਾਲ)-ਜਿਲ੍ਹਾ ਸੰਗਰੂਰ ਦੀ ਸਬ-ਤਹਿਸੀਲ ਅਮਰਗੜ੍ਹ ਦੀ ਬਿਲਕੁਲ ਵਗਲ ’ਚ ਵਸੇ ਪਿੰਡ ਬੁਰਜ ਬਘੇਲ ਸਿੰਘ ਵਾਲ਼ਾ ਦੀ ਹਦੂਦ ਅੰਦਰ ਬਣੇ ਮਹਾਨ ਤਵੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਵਿਸ਼ਾਵਾ ਸਿੰਘ ਜੀ ਦੇ ਤਪ ਅਸਥਾਨ ’ਤੇ ਸਸ਼ੋਭਿਤ ਹੈ, ਗੁਰੂਦੁਆਰਾ ਸ੍ਰੀ ਗੁਰੂ ਨਾਨਕਸਰ।ਜਿੱਥੇ ਹਰ ਐਤਵਾਰ ਵਾਲੇ ਦਿਨ ਭੋਗ ਪਾਏ ਜਾਂਦੇ ਹਨ ਅਤੇ ਗੁਰੂਘਰ ਵਿੱਚ ਨਿਸ਼ਠਾ ਰੱਖਣ ਵਾਲੀਆਂ ਸੰਗਤਾਂ ਵੱਲੋਂ ਅਖੰਡ ਪਾਠ ਕਰਵਾਏ ਜਾਂਦੇ ਹਨ, ਉਥੇ ਹੀ ਹਰੇਕ ਸਾਲ 6,7 ਅਤੇ 8 ਹਾੜ ਨੂੰ ਇਸ ਤਪ ਸਥਾਨ ਉਪਰ ਸੰਤ ਵਿਸ਼ਾਵਾ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਮਨਾਈ ਜਾਂਦੀ ਹੈ ਜਿਸ ਵਿੱਚ ਇਲਾਕੇ ਦੇ ਨੇੜਲੇ ਪਿੰਡ ਬਾਠਾਂ, ਸਲਾਰ, ਤੋਲੇਵਾਲ, ਝੱਲ, ਮਾਹੋਰਾਣਾ, ਚੌਂਦਾ, ਗੁਆਰਾ, ਸਿਵਗੜ੍ਹ, ਅਮਰਗੜ੍ਹ, ਬਨਭੌਰਾ ਆਦਿ ਦੀਆਂ ਸੰਗਤਾਂ ਤੋਂ ਇਲਾਵਾ ਦੇਸਾਂ-ਵਿਦੇਸਾਂ ’ਚੋਂ ਸੰਗਤਾਂ ਪਹੁੰਚਕੇ ਗੁਰੂਚਰਨਾਂ ਵਿੱਚ ਨਤਮਸ਼ਤਕ ਹੁੰਦੀਆਂ ਹਨਅਤੇ ਇਸ ਬਰਸੀ ਸਮਾਗਮ ਵਿੱਚ ਪਹੁੰਚੇ ਰਾਗੀ, ਢਾਡੀ, ਕਵੀਸਰਾਂ ਅਤੇ ਸੰਤਾਂ-ਮਹਾਂਪੁਰਸਾਂ ਪਾਸੋਂ ਹਰਜਸ਼ ਸਰਵਣ ਕਰਕੇ ਆਪਣਾ ਮਨੁੱਖਾਂ ਜੀਵਨ ਸਫ਼ਲਾ ਕਰਦੀਆਂ ਹਨ।ਅਖ਼ੀਰਲੇ ਦਿਨ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ।ਗੁਰੂ ਘਰ ਦੇ ਸਰਧਾਲੂਆਂ ਵੱਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ ਅਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਦੇ ਹਨ।ਸਮੁੱਚੇ ਪ੍ਰਬੰਧ ਦੀ ਜਿੰਮੇਵਾਰੀ ਸੰਗਤਾਂ ਵੱਲੋਂ ਚੁਣੀ ਗਈ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਸਚੁੱਜੇ ਢੰਗ ਨਾਲ਼ ਨਿਭਾਉਦੀਂ ਹੈ। ਪਿਛਲੇ ਕਈਂ ਸਾਲਾਂ ਤੋਂ ਇਲਾਕੇ ਦੀ ਸਮਾਜਸੇਵੀ ਸੰਸਥਾ ਵਿਗਿਆਨਿਕ ਅਤੇ ਵੈਲਫੇਅਰ ਕਲੱਬ  ਅਮਰਗੜ੍ਹ ਵੱਲੋਂ ਇਸ ਸਲਾਨਾਂ ਬਰਸੀ ਦੇ ਅਖ਼ੀਰਲੇ ਦਿਨ 8 ਹਾੜ(22 ਜੂਨ) ਨੂੰ ਖ਼ੂਨਦਾਨ ਕੈਂਪ ਲਗਾਇਆ ਜਾਂਦਾ ਹੈ, ਸਵੈਇੱਛਤ ਲੋਕਾਂ ਦੇ ਅੱਖਾਂ ਅਤੇ ਸਰੀਰ ਦਾਨ ਦੇ ਫ਼ਾਰਮ ਵੀ ਭਰੇ ਜਾਂਦੇ ਹਨ।

Send this to a friend