May 24, 2026 4:29 am

ਸੀਟੀ ਗਰੁਪ ਦੇ ਵਿਦਿਆਰਥੀ ਵੇਸਟੇਜ਼ ਦੇ ਨਾਲ ਦਿਖਾ ਰਹੇ ਕਰਿਏਟਿਵਿਟੀ

image ਜਲੰਧਰ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਹਮੇਸ਼ਾ ਗੋ ਗਰੀਨ ਨੂੰ ਪ੍ਰਮੋਟ ਕਰਦਾ ਹੈ। ਇਸ ਦੇ ਅਧੀਨ ਸੀਟੀ ਗਰੁਪ ਦੇ ਵਿਦਿਆਰਥੀ ਆਪਣੀ ਕਰਿਏਟਿਵਿਟੀ ਦਿਖਾਂਦੇ ਰਹਿੰਦੇ ਹਨ। ਇਸ ਕ੍ਰਮ ਨੂੰ ਜਾਰੀ ਰਖਦੇ ਹੋਏ ਸੀਟੀ ਗਰੁਪ ਦੇ ਵਿਦਿਆਰਥੀਆਂ ਨੇ ਪੁਰਾਣੇ ਟਾਇਰ ਅਤੇ ਡਰਮ ਨੂੰ ਕਟਕੇ ਬੈਠਣ ਲਈ ਬੈਂਚ ਬਣਾਏ ਹਨ। ਇਸਨੂੰ ਸੀਟੀ ਇੰਸਟੀਚਿਊਸ਼ਨਜ਼ ਵਿਚ ਹੀ ਲਗਾਇਆ ਗਿਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਰਾਣੀ ਚੀਜਾਂ ਨੂੰ ਅਕਸਰ ਲੋਕ ਕੂੜੇ ਵਿਚ ਸੁਟ ਦਿੰਦੇ ਹਨ। ਮੀਂਹ ਦੇ ਦਿਨਾਂ ਵਿੱਚ ਪੁਰਾਣੇ ਟਾਇਰ ਅਤੇ ਡਰਮ ਵਿਚ ਪਾਣੀ ਭਰ ਜਾਂਦਾ ਹੈ। ਜਿਸਦੇ ਨਾਲ ਮਲੇਰੀਆ ਅਤੇ ਡੇਂਗੂ ਵਰਗੀ ਬਿਮਾਰੀਆਂ ਫੈਲਦੀਆਂ ਹਨ। ਇਸ ਨੂੰ ਧਿਆਨ ਵਿਚ ਰਖਕੇ ਸਿਟਿੰਗ ਬੈਂਚ ਤਿਆਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੇਕਟ ਨੂੰ ਅਗੇ ਵੀ ਜਾਰੀ ਰਖਿਆ ਜਾਵੇਗਾ। ਸੀਟੀ ਗਰੁਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਜਲੰਧਰ ਸਮਾਰਟ ਸਿਟੀ ਬੰਨ ਰਿਹਾ ਹੈ।  ਯੁਵਾਵਾਂ ਦੇ ਅਜਿਹੇ ਕੰਮ ਆਸਾਨੀ ਨਾਲ ਜਲੰਦਰ ਨੂੰ ਸਮਾਰਟ ਸਿਟੀ ਬਣਾਉਣ ਵਿੱਚ ਸਹਿਯੋਗ ਕਰ ਸਕਦੇ ਹਨ।

Send this to a friend