May 26, 2026 1:57 am

ਐਸ.ਸੀ.ਬੀ.ਸੀ. ਇੰਪਲਾਇਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਮੰਗਾਂ ਸਬੰਧੀ ਐਸ.ਡੀ.ਐਮ ਫਗਵਾੜਾ ਨੂੰ ਮੰਗ ਪਤਰ

image ਫਗਵਾੜਾ, 20 ਜੂਨ (ਪਰਵਿੰਦਰ ਜੀਤ ਸਿੰਘ)-ਗਜਟਿਡ ਅਤੇ ਨਾਨ ਗਜਟਿਡ ਐਸ.ਸੀ.ਬੀ.ਸੀ. ਇੰਪਲਾਇਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਸਟੇਟ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਫੈਸਲੇ ਅਤੇ ਫੈਡਰੇਸ਼ਨ ਦੀਆਂ ਮੰਗਾਂ ਨੂੰ ਲੈ ਕੇ ਜਿਲ੍ਹਾ ਪ੍ਰਧਾਨ ਸਤਵੰਤ ਟੂਰਾ, ਹਰਮੇਸ਼ ਖੇੜਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਗਾਟ, ਬਲਵਿੰਦਰ ਮਸੀਹ ਆਦਿ ਦੀ ਅਗਵਾਈ ਹੇਠ ਐਸ.ਡੀ. ਐਮ ਫਗਵਾੜਾ ਜਯੋਤੀ ਬਾਲਾ ਨੂੰ ਇਕ ਮੰਗ ਪਤਰ ਦਿਤਾ। ਸਤਵੰਤ ਟੂਰਾ ਨੇ ਦਸਿਆ ਕਿ ਉਹਨਾਂ ਦੀਆਂ ਪ੍ਰਮੁਖ ਮੰਗਾਂ ਵਿਚ ਪਰਸੋਨਲ ਵਿਭਾਗ ਵਲੋਂ 10 ਅਕਤੂਬਰ 2014 ਦਾ ਗੈਰ ਸੰਵਿਧਾਨਕ ਪਤਰ ਵਾਪਸ ਕਰਵਾਉਣਾ, ਭਰਤੀ ਅਤੇ ਤਰਕੀ ਵਿਚ ਅਬਾਦੀ ਅਨੁਸਾਰ ਰਾਖਵਾਂਕਰਣ ਲੈਣਾ, ਸਰਬ ਸਿਖਿਆ ਅਭਿਆਨ ਅਤੇ ਰਮਸਾ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਰੈਗੁਲਰ ਕਰਵਾਉਣਾ, ਮਿਡ ਡੇ ਮੀਲ ਵਰਕਰਾਂ ਦੀਆਂ ਵਾਧੇ ਵਾਲੀਆਂ ਤਨਖਾਹਾਂ ਅਤੇ ਬਜਟ ਜਾਰੀ ਕਰਵਾਉਣਾ, 28 ਲਖ ਵਿਦਿਆਰਥੀਆਂ ਦੇ ਵਜੀਫੇ ਜਾਰੀ ਕਰਵਾਉਣਾ, ਕਿਸਾਨਾ ਅਤੇ ਖੇਤ ਮਜਦੂਰਾਂ ਦੇ ਕਰਜੇ ਮਾਫ ਕਰਵਾਉਣ ਲਈ ਸਿਖਿਆ ਪ੍ਰੋਵਾਇਡਰ ਈ.ਜੀ.ਐਸ. ਅਧਿਆਪਕਾਂ ਨੂੰ ਮੁਖ ਧਾਰਾ ਵਿਚ ਲੈ ਕੇ ਲਾਗੂ ਕਰਵਾਉਣਾ ਆਦਿ ਸ਼ਾਮਲ ਹਨ। ਇਸ ਮੌਕੇ ਬਲਰਾਜ ਕੁਮਾਰ ਸੂਬਾ ਪ੍ਰਧਾਨ, ਕੁਲਵਿੰਦਰ ਬੋਧਲ ਅਤੇ ਸਲਵਿੰਦਰ ਜਸੀ ਨੇ ਕਿਹਾ ਕਿ ਪੰਜਾਬ ਸਰਕਾਰ ਦਲਿਤ ਸਮਾਜ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ।  ਇਸ ਮੌਕੇ ਸਤਨਾਮ ਗਿਲ, ਵਿਜੇ ਜਸੀ, ਬਲਵਿੰਦਰ ਕੁਮਾਰ, ਸਤਪਾਲ, ਜਸਬੀਰ ਖਲਵਾੜਾ, ਜਗਦੀਸ਼ ਸਿੰਘ, ਜੋਗਿੰਦਰ ਪਾਲ, ਗੁਰਮੇਲ, ਪ੍ਰਿੰਸੀਪਲ ਵਰਿੰਦਰ ਮੋਹਨ, ਸੁਰਿੰਦਰ ਕੁਮਾਰ, ਗੁਰਮੀਤ ਲੁਘਾ, ਸੁਖਦੇਵ ਸਿੰਘ, ਸੰਦੀਪ ਕੁਮਾਰ, ਪਰਮਿੰਦਰ ਪਾਲ ਸਿੰਘ, ਅਸ਼ੋਕ ਕੁਮਾਰ, ਅਜੇ ਕੁਮਾਰ, ਤੀਰਥ ਸਿੰਘ, ਰਵਿੰਦਰ ਸਿੰਘ, ਪਰਮਜੀਤ ਕੌਰ, ਲਖਬੀਰ ਚੰਦ, ਪਰਵੀਨ ਕੌਰ, ਸੁਰਿੰਦਰ ਕੌਰ, ਦਲਜੀਤ ਕੌਰ, ਮਹਿੰਦਰ ਕੌਰ ਆਦਿ ਵੀ ਹਾਜਰ ਸਨ।

Send this to a friend