ਅਮਰਗੜ੍ਹ, 19 ਜੂਨ (ਸੁਖਵਿੰਦਰ ਸਿੰਘ ਅਟਵਾਲ)-ਰੋਡ ਐਕਸੀਡੈਟਾਂ ਵਿੱਚ ਰੋਜਾਨਾਂ ਹੀ ਲੋਕਾਂ ਦੀਆਂ ਅਨੇਕਾ ਕੀਮਤੀ ਜਾਨਾਂ ਮੌਤ ਦੀ ਭੇਂਟ ਚੜ ਰਹੀਆਂ ਹਨ। ਜਿਨਾਂ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਵਲੋਂ ਅਮਰਗੜ੍ਹ ਬਜਾਰ ਵਿੱਚ ਨਾਕਾ ਲਗਾਕੇ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਲੋਕਾਂ ਦੇ ਚਲਾਣ ਕੱਟੇ ਗਏ ਅਤੇ ਕਈਆਂ ਨੂੰ ਦੁਵਾਰਾ ਗਲਤੀ ਨਾਂ ਕਰਨ ਦੀ ਚਿਤਾਵਨੀ ਦੇਕੇ ਛੱਡਿਆਂ ਵੀ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੈਫਿਕ ਇੰਨਚਾਰਜ਼ ਕੁਲਵੰਤ ਸਿੰਘ ਨੇ ਦੱਸਿਆਂ ਕਿ ਡਰਾਇਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਐਕਸੀਡੈਂਟਾਂ ਦਾ ਸਭ ਤੋਂ ਵੱਡਾ ਕਾਰਨ ਬਣ ਰਹੀ ਹੈ ਉਨ੍ਹਾਂ ਦੱਸਿਆ ਕਿ ਅੱਜ ਅਸੀਂ ਪੂਰੇ ਪੰਦਰਾਂ ਚਲਾਣ ਕੱਟੇ ਹਨ ਜਿਨਾਂ ਵਿੱਚ ਦੋ ਚਲਾਣ ਫੋਨ ਦੀ ਵਰਤੋਂ ਕਰਨ ਵਾਲਿਆਂ ਦੇ ਵੀ ਕੱਟੇ ਹਨ।
ਉਨ੍ਹਾਂ ਕਿਹਾ ਕਿ ਗਲਤ ਪਾਰਕਿੰਗ, ਬਿਨਾਂ ਨੰਬਰ ਪਲੇਟ, ਤਿੰਨ ਸਵਾਰੀਆਂ ਤੋਂ ਇਲਾਵਾ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਾ ਕੋਈ ਸਖਸ਼ ਵਖਸਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਭਲਕੇ ਸੜਕ ਦਾ ਰਾਸਤਾ ਰੋਕਣ ਵਾਲੇ ਦੁਕਾਨਦਾਰਾਂ ਰੇੜੀ-ਫੜੀਆਂ ਵਾਲਿਆਂ ਖਿਲਾਫ ਵੀ ਮੁਹਿੰਮ ਛੇੜੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਂਲ ਹੌਲਦਾਰ ਬਲਦੇਵ ਸਿੰਘ, ਬਲਵਿੰਦਰ ਸਿੰਘ ਹਾਜਰ ਸਨ।