June 20, 2026 2:30 pm

ਮੋਦੀ ਦੀ ਰੈਲੀ ਲਈ ਰਾਸ਼ਟਰਪਤੀ ਨੇ ਬਿਹਾਰ ਦੌਰੇ ਦੇ ਪ੍ਰੋਗਰਾਮ ‘ਚ ਕੀਤਾ ਬਦਲਾਅ

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.)-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਪਟਨਾ ‘ਚ 27 ਅਕਤੂਬਰ ਨੂੰ ਹੋਣ ਵਾਲੀ ਰੈਲੀ ਨੂੰ ਵੇਖਦਿਆਂ ਉਨ੍ਹਾਂ ਦਿਨਾਂ ‘ਚ ਬਿਹਾਰ ਦੀ ਰਾਜਧਾਨੀ ਦੇ ਆਪਣੇ ਦੌਰੇ ਦੇ ਪ੍ਰੋਗਰਾਮ ‘ਚ ਬਦਲਾਅ ਕੀਤਾ ਹੈ। ਪਹਿਲਾਂ ਬਣੇ ਪ੍ਰੋਗਰਾਮ ਅਨੁਸਾਰ ਰਾਸ਼ਟਰਪਤੀ ਦਾ ਦੋ ਦਿਨਾਂ ਬਿਹਾਰ ਦੌਰਾ 26 ਤੇ 27 ਅਕਤੂਬਰ ਨੂੰ ਹੋਣਾ ਸੀ ਪਰ ਬਦਲੇ ਗਏ ਪ੍ਰੋਗਰਾਮ ਅਨੁਸਾਰ ਹੁਣ ਉਹ 26 ਅਕਤੂਬਰ ਨੂੰ ਉਥੇ ਜਾ ਕੇ ਉਸੇ ਦਿਨ ਵਾਪਸ ਆ ਜਾਣਗੇ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਮਿਲਣ ਆਏ ਭਾਜਪਾ ਨੇਤਾ ਰਾਜੀਵ ਪ੍ਰਤਾਪ ਰੂਡੀ ਤੇ ਸ਼ਾਹਨਵਾਜ਼ ਹੁਸੈਨ ਨੂੰ ਇਹ ਜਾਣਕਾਰੀ ਦਿੱਤੀ।

Send this to a friend