June 20, 2026 2:29 pm

ਪੁਲਾੜ ‘ਚ ਮਿਲਿਆ ਇਕੱਲਾ ਤੈਰਦਾ ਹੋਇਆ ਗ੍ਰਹਿ

ਵਸ਼ਿੰਗਟਨ, 10 ਅਕਤੂਬਰ (ਪੀ.ਟੀ.)-ਖਗੋਲ ਵਿਗਿਆਨੀਆਂ ਨੇ ਇਕ ਅਜਿਹੇ ਗ੍ਰਹਿ ਦਾ ਪਤਾ ਲਗਾਇਆ ਹੈ ਜੋ ਪੁਲਾੜ ‘ਚ ਸੌਰ ਮੰਡਲ ਦੇ ਬਾਹਰ ਇਕੱਲਾ ਤੈਰ ਰਿਹਾ ਹੈ ਅਤੇ ਇਹ ਗ੍ਰਹਿ ਕਿਸੇ ਵੀ ਹੋਰ ਗ੍ਰਹਿ ਦਾ ਚੱਕਰ ਨਹੀਂ ਲਗਾਉਂਦਾ। ਪੀ. ਐਸ. ਓ. ਜੇ 3 18. 5. 22 ਨਾਮ ਵਾਲਾ ਇਹ ਗ੍ਰਹਿ ਗੈਸਾਂ ਨਾਲ ਬਣਿਆ ਹੈ। ਇਹ ਧਰਤੀ ਤੋਂ 80 ਪ੍ਰਕਾਸ਼ ਸਾਲ ਦੂਰ ਹੈ। ਇਸ ਦਾ ਦਾ ਪੁੰਜ ਬ੍ਰਹਿਸਪਤੀ ਦੇ ਮੁਕਾਬਲੇ 6 ਗੁਣਾ ਹੈ। ਇਕ ਕਰੋੜ 20 ਲੱਖ ਸਾਲ ਪਹਿਲਾਂ ਇਹ ਗ੍ਰਹਿ ਹੋਂਦ ‘ਚ ਆਇਆ ਸੀ। ਆਪਣੇ ਸਾਥੀ ਗ੍ਰਹਿਆਂ ਦੇ ਵਿਚਕਾਰ ਇਹ ਅਜੇ ਨਵਾਂ ਹੀ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੁਲਾੜ ‘ਚ ਤੈਰਦੀ ਹੋਈ ਮੁਕਤ ਚੀਜ਼ ਪਹਿਲਾਂ ਕਦੀ ਨਹੀਂ ਦੇਖੀ ਸੀ, ਜੋ ਇਸ ਤਰ੍ਹਾਂ ਦਿਖਾਈ ਦਿੰਦੀ ਹੋਵੇ।

Send this to a friend