June 20, 2026 3:50 pm

ਸਚਿਨ 200ਵੇਂ ਟੈਸਟ ਤੋਂ ਬਾਅਦ ਲਵੇਗਾ ਸੰਨਿਆਸ

ਨਵੀਂ ਦਿੱਲੀ, 10 ਅਕਤੂਬਰ (ਪੀ.ਟੀ.) ਭਾਰਤ ਦੇ ਸਟਾਰ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਆਪਣੇ 200ਵੇਂ ਟੈਸਟ ਤੋਂ ਬਾਅਦ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਬੀ. ਸੀ. ਸੀ. ਆਈ. ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸਚਿਨ ਦੇ ਸੰਨਿਆਸ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ। ਬੀ. ਸੀ. ਸੀ. ਆਈ. ਨੇ ਦੱਸਿਆ ਕਿ ਸਚਿਨ ਨੇ ਬੋਰਡ ਨੂੰ ਚਿੱਠੀ ਲਿਖ ਕੇ ਸੰਨਿਆਸ ਲੈਣ ਦੇ ਫੈਸਲੇ ਬਾਰੇ ਜਾਣੂ ਕਰਵਾਇਆ ਹੈ। ਚਿੱਠੀ ਵਿੱਚ ਸਚਿਨ ਨੇ ਬੋਰਡ ਨੂੰ ਖੁਦ ਨੂੰ ਖੇਡਣ ਦਾ ਮੌਕਾ ਦੇਣ ਲਈ ਧੰਨਵਾਦ ਕੀਤਾ। ਬੋਰਡ ਨੇ ਕਿਹਾ ਕਿ ਸਚਿਨ ਦਾ 24 ਸਾਲਾਂ ਦੀ ਕ੍ਰਿਕਟ ਕੈਰੀਅਰ ਕਮਾਲ ਦਾ ਸੀ। ਇਸ ਦੌਰਾਨ ਸਚਿਨ ਨੇ ਆਪਣੀ ਕਮਾਲ ਦੀ ਬੱਲੇਬਾਜ਼ੀ ਨਾਲ ਕ੍ਰਿਕਟ ਵਿੱਚ ਕਈ ਰਿਕਾਰਡ ਕਾਇਮ ਕੀਤੇ, ਜਿਨ੍ਹਾਂ ਨੂੰ ਕਿਸੇ ਹੋਰ ਖਿਡਾਰੀ ਵੱਲੋਂ ਤੋੜਿਆ ਜਾਣਾ ਨਾਮੁਮਕਿਨ ਜਿਹਾ ਲੱਗਦਾ ਹੈ। ਸਚਿਨ ਨੇ ਕਿਹਾ ਕਿ ਦੇਸ਼ ਦੇ ਲਈ ਖੇਡਣਾ ਉਸ ਦਾ ਸੁਪਨਾ ਸੀ।

Send this to a friend