May 22, 2026 10:59 pm

ਖਿਡਾਰੀਆਂ ਨੂੰ ਮਿਹਨਤ ਨਾਲ ਖੇਡਾਂ ਖੇਡਣੀਆਂ ਚਾਹੀਦੀਆਂ ਹਨ : ਇਕਬਾਲ ਸਿੰਘ

image ਨੂਰਪੁਰਬੇਦੀ, 18 ਜੂਨ (ਬਲਜਿੰਦਰ ਸਿੱਧੂ, ਹਰਜੀਤ ਗਿੱਲ)-ਸ਼ਹੀਦ ਪ੍ਰੇਮ ਸਿੰਘ ਸਪੋਰਟਸ ਕਲਬ ਕਲਵਾਂ ਵਲੋਂ ਪੰਜਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ।ਜਿਸ ‘ਚ ਕਰੀਬ 20 ਟੀਮਾਂ ਨੇ ਭਾਗ ਲਿਆ।ਟੂਰਨਾਮੈਂਟ ਦਾ ਉਦਘਾਟਨ ਇਕਬਾਲ ਸਿੰਘ ਲਾਲਪੁਰ ਵੱਲੋਂ ਕੀਤਾ ਗਿਆ।ਉਨਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਲਗਨ ਅਤੇ ਮਿਹਨਤ ਨਾਲ ਖੇਡਾਂ ਖੇਡਣੀਆਂ ਚਾਹੀਦੀਆਂ ਹਨ।ਇਸ ਮੌਕੇ ਕਲਬ ਪ੍ਰਧਾਨ ਗੁਰਪ੍ਰੀਤ ਸਿੰਘ,ਵਾਇਸ ਪ੍ਰਧਾਨ ਬਲਰਾਮ ਬਬੂ, ਸੈਕਟਰੀ ਹਰਿੰਦਰ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ,ਰਾਹੁਲ ਸ਼ਰਮਾ, ਅਜਵਿੰਦਰ ਬੈਂਸ, ਕੁਲਵਿੰਦਰ ਸਿੰਘ,ਗੁਰਪ੍ਰੀਤ ਸਿੰਘ, ਵਿਪਨ ਸਿੰਘ, ਸੁਭਾਸ਼ ਬਾਂਸਲ, ਹਰਪ੍ਰੀਤ, ਪਲਵਿੰਦਰ ਸੈਣੀ, ਮਾ.ਲਵਲੀ ਆਦਿ ਤੋਂ ਇਲਾਵਾ ਨਗਰ ਵਾਸੀ ਮੌਜੂਦ ਸਨ।

Send this to a friend