May 25, 2026 8:38 pm

ਪਿੰਡ ਧੌਲਾ ਵਿਖੇ ਨਾਵਲਕਾਰ ਰਾਮ ਸਰੂਪ ਅਣਖੀ ਦੀ ਯਾਦ ’ਚ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ

image ਹੰਢਿਆਇਆ, 18 ਜੂਨ (ਗੁਰਮੀਤ ਸਿੰਘ ਬਰਨਾਲਾ)-ਪਿੰਡ ਧੌਲਾ ਵਿਚ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ  ਦੀ ਯਾਦ ਵਿਚ ‘ਸ਼ਿਵ ਸ਼ਕਤੀ ਜਨ ਸੇਵਾ ਕਲੱਬ ਧੌਲਾ’ ਵੱਲੋਂ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਰਾਮ ਸਰੂਪ ਅਣਖੀ ਦੀ ਪਤਨੀ ਬੀਬੀ ਸੋਭਾ ਪਾਟਿਲ ਨੇ ਕੀਤਾ। ‘ਪੰਜਾਬ ਅੱਖਾਂ ਦਾ ਹਸਪਤਾਲ ਬਰਨਾਲਾ’ ਦੇ ਡਾ ਗੁਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 350 ਦੇ ਕਰੀਬ ਲੋਕਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ। ਲੋੜਵੰਦ ਲੋਕਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ 15 ਦੇ ਕਰੀਬ ਲੋਕਾਂ ਦੇ ਮੁਫ਼ਤ ਲੈਂਨਜ ਪਾਏ ਗਏ। ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਬਲਵਿੰਦਰ ਸ਼ਾਸਤਰੀ ਨੇ ਦੱਸਿਆ ਕਿ ਕਲੱਬ ਵੱਲੋਂ ਲੋਕ-ਭਲਾਈ ਹਿਤ ਅਜਿਹੇ ਉਦਮ ਹਰ ਸਾਲ ਕੀਤੇ ਜਾਂਦੇ ਹਨ। ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਮ ਸਰੂਪ ਅਣਖੀ ਜੀ ਨੇ ਪਿੰਡ ਧੌਲ਼ਾ ਦਾ ਨਾਮ ਦੁਨੀਆ ਵਿਚ ਉਚਾ ਕੀਤਾ ਹੈ ਜਿਸ ਨੇ ਪਿੰਡ ਵਾਸੀਆਂ ਨੂੰ ਮਾਣ ਹੈ। ਰਾਮ ਸਰੂਪ ਅਣਖੀ ਦੀ ਧੀ ਸ਼ਿਲਪੀ, ਗੁਰਸੇਵਕ ਸਿੰਘ ਧੌਲਾ ਅਤੇ ਬੇਅੰਤ ਸਿੰਘ ਬਾਜਵਾ ਨੇ ਅਣਖੀ ਜੀ ਦੇ ਜੀਵਨ ਤੇ ਚਾਨਣਾ ਪਾਇਆ। ਕਲੱਬ ਵੱਲੋਂ ਸਨਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਮਰਨਾਥ, ਲਛਮਣ ਦਾਸ, ਰਾਜ ਗਰਗ, ਮੱਖਣ ਰਾਮ, ਸੰਜੀਵ ਕੁਮਾਰ, ਸਵਰਨਜੀਤ, ਰਾਕੇਸ਼ ਕੁਮਾਰ ਟਿੰਕੂ, ਸੁਸ਼ੀਲ ਕੁਮਾਰ, ਜਗਤਾਰ ਰਤਨ, ਸੰਦੀਪ ਬਾਵਾ, ਸਮਰਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਕਮੇਟੀ, ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਬਾਵੀ, ਸਾਬਕਾ ਸਰਪੰਚ ਬਲਬੀਰ ਸਿੰਘ, ਜਥੇਦਾਰ ਗੁਰਮੀਤ ਸਿੰਘ, ਰਵੀ ਕੁਮਾਰ, ਗੁਰਜੰਟ ਸਿੰਘ ਪੰਚ, ਬੂਟਾ ਸਿੰਘ ਪੰਚ ਤੋਂ ਇਲਾਵਾ ਹੋਰ ਬਹੁਤ ਸਾਰੇ ਕਲੱਬ ਮੈਂਬਰਾਂ ਨੇ ਹਾਜ਼ਰੀ ਭਾਰੀ।

Send this to a friend