May 20, 2026 1:00 am

ਮੋਦੀ ਸਰਕਾਰ ਨੇ ਸਿਖ ਸੰਗਤ ਦੇ ਪਾਕਿਸਤਾਨ ਜਾਣ ’ਤੇ ਲਾਈ ਰੋਕ

image ਦਿਲੀ, 18 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੁਰਖਿਆ ਕਾਰਨਾਂ ਕਰਕੇ ਕੇਂਦਰ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ‘ਚ ਸ਼ਾਮਿਲ ਹੋਣ ਲਈ ਲਾਹੌਰ ਜਾਣ ਵਾਲੀ ਸਿਖ ਸੰਗਤ ‘ਤੇ ਰੋਕ ਲਾ ਦਿਤੀ ਹੈ। ਇਹ ਜਾਣਕਾਰੀ ਐਸਜੀਪੀਸੀ ਦੇ ਜਨਰਲ ਸਕਤਰ ਹਰਚਰਨ ਸਿੰਘ ਨੇ ਦਿਤੀ। ਉਨਾਂ ਦਸਿਆ ਕਿ ਕੇਂਦਰ ਨੇ ਨਾਲ ਹੀ ਇਹ ਵੀ ਕਿਹਾ ਹੈ ਜੇ ਫਿਰ ਵੀ ਕੋਈ ਸਿਖ ਪਾਕਿਸਤਾਨ ਜਾਣਾ ਚਾਹੁੰਦਾ ਹੈ ਤਾਂ ਐਸਜੀਪੀਸੀ ਵਲੋਂ ਦਰਸ਼ਨਾਂ ਦੀ ਚਾਹਵਾਨ ਸੰਗਤ ਨੂੰ ਨਿਜੀ ਤੌਰ ‘ਤੇ ਆਪਣੀ ਜ਼ਿੰਮੇਵਾਰੀ ਅਤੇ ਰਿਸਕ ਨਾਲ ਜਾਣ ਦਿਤਾ ਜਾਵੇ।ਉਨਾਂ ਕਿਹਾ ਕਿ ਕਮੇਟੀ ਨੇ ਹਾਲੇ ਇਸਤੇ ਅਗੇ ਕੋਈ ਫੈਸਲਾ ਨਹੀਂ ਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਇਸ ਵਾਰ 29 ਜੂਨ ਨੂੰ ਆ ਰਹੀ ਹੈ ਅਤੇ ਇਨਾਂ ਬਰਸੀ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ 251 ਸਿਖ ਸੰਗਤਾਂ ਨੇ 21 ਤੋਂ 29 ਜੂਨ ਤਕ ਪਾਕਿਸਤਾਨ ਯਾਤਰਾ ਲਈ ਜਾਣਾ ਸੀ ਪਰ ਕੇਂਦਰ ਦੀ ਰੋਕ ਕਾਰਨ ਹੁਣ ਇਹ ਜਾ ਨਹੀਂ ਸਕਣਗੇ। ਪਾਕਿਸਤਾਨ ਜਾਣ ਲਈ ਸੰਗਤ ਦੇ ਵੀਜ਼ੇ ਐਸਜੀਪੀਸੀ ਜ਼ਰੀਏ ਹੀ ਲਾਏ ਜਾਂਦੇ ਹਨ।
ਇਸ ਤੋਂ ਪਹਿਲਾਂ 16 ਜੂਨ ਪਾਕਿਸਤਾਨ ਵਿਖੇ ਮਨਾਏ ਜਾਣ ਵਾਲੇ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਜਾਣ ਵਾਲੀ ਸੰਗਤ ਨੂੰ ਵੀ ਦਰਸ਼ਨਾਂ ਲਈ ਜਾਣ ਨਹੀਂ ਦਿਤਾ ਗਿਆ ਸੀ।

Send this to a friend