May 21, 2026 4:04 pm

23 ਬੋਤਲਾਂ ਨਜਾਇਜ਼ ਸ਼ਰਾਬ ਫੜੀ

12 23 ਬੋਤਲਾਂ ਨਜਾਇਜ਼ ਸ਼ਰਾਬ ਫੜੀਬਰੇਟਾ, 18 ਜੂਨ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਸਥਾਨਕ ਬਰੇਟਾ ਪੁਲਿਸ ਵੱਲੋਂ ਹੋਲਦਾਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੀ ਗਸ਼ਤ ਦੌਰਾਨ ਪ੍ਰਗਟ ਸਿੰਘ ਅਤੇ ਜੱਗਾ ਸਿੰਘ ਤੋਂ 11 ਬੋਤਲਾਂ ਦੇਸੀ ਸਰਾਬ ਹਰਿਆਣੇ ਦੀ ਬਰਾਮਦ ਕਰਕੇ ਉਹਨਾਂ ਵਿਰੁੱਧ ਆਬਕਾਰੀ ਐਕਟ ਅਧੀਨ ਕਾਰਵਾਈ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਥਾਨਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਹੌਲਦਾਰ ਸਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਨਰੇਸ਼ ਕੁਮਾਰ ਮੋੜ ਨੂੰ 12 ਬੋਤਲਾਂ ਹਰਿਆਣੇ ਦੀ ਦੇਸ਼ੀ ਸਰਾਬ ਨਜਾਇਜ ਤੌਰ ਤੇ ਲਿਆਉਣ ਤੇ ਕਾਬੂ ਕਰਕੇ ਅਰਬਕਾਰੀ ਐਕਟ ਅਧੀਨ ਕਾਰਵਾਹੀ ਕੀਤੀ ਹੈ।ਥਾਨਾ ਮੁਖੀ ਨੇ ਕਿਹਾ ਕਿ ਹਰਿਆਣੇ ਵੱਲੋਂ ਨਜਾਇਜ ਸਰਾਬ ਤੇ ਹੋਰ ਨਸ਼ੀਲੀਆਂ ਚੀਜਾਂ ਆਉਣ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।

Send this to a friend