ਬਰਨਾਲਾ, 16 ਜੂਨ (ਗੁਰਮੀਤ ਸਿੰਘ ਬਰਨਾਲਾ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਜ ‘ਾਂੋਰਲਦ 4ੳੇ ੳਗੳਨਿਸਟ 5ਲਦੲਰ 1ਬੁਸੲ’ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਰੈਡ ਕਰਾਸ ਭਵਨ, ਬਰਨਾਲਾ ਵਿਖੇ ਇਕ ਕਾਨੂੰਨੀ ਸਾਖ਼ਰਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ.-ਕਮ-ਸਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਪੀ.ਐਸ. ਕਾਲੇਕਾ ਸਹਿਤ ਪੈਨਲ ਵਕੀਲ ਲੋਕੇਸ਼ਵਰ ਸੇਵਕ ਅਤੇ ਦੀਪਕ ਰਾਏ ਜਿੰਦਲ ਨੇ ਵੀ ਸੀਨੀਅਰ ਸਿਟੀਜਨ ਨੂੰ ਜਾਗਰੂਕ ਕੀਤਾ। ਉਹਨਾਂ ਜਾਣਕਾਰੀ ਦਿੰਦੇ ਦਸਿਆ ਕਿ ਸੀਨੀਅਰ ਸਿਟੀਜਨ ਇਸ ਸਮਾਜ ਦਾ ਇਕ ਮਹਤਵਪੂਰਨ ਹਿਸਾ ਹਨ ਅਤੇ ਉਹਨਾਂ ਦੇ ਮਾਨ-ਸਨਮਾਨ ਅਤੇ ਹਕਾਂ ਦੀ ਰਾਖੀ ਲਈ ਕਾਨੂੰਨ ਵੀ ਬਣੇ ਹਨ। ਸੀਨੀਅਰ ਸਿਟੀਜਨ ਐਕਟ-2007 ਦੀ ਜਾਣਕਾਰੀ ਦਿੰਦੇ ਉਹਨਾਂ ਦਸਿਆ ਕਿ ਵਡੇਰੀ ਉਮਰ ਵਿੱਚ ਆਪਣੇ ਬਚਿਆਂ ਤੋਂ ਦੇਖ-ਭਾਲ ਅਤੇ ਖਰਚਾ ਲੈਣਾ ਉਹਨਾਂ ਦਾ ਕਾਨੂੰਨੀ ਹਕ ਹੈ, ਜੇਕਰ ਉਹਨਾਂ ਦੇ ਬਚੇ ਜਾਇਦਾਦ ਦੇ ਮਾਲਕ ਬਣਨ ਤੋਂ ਬਾਅਦ ਉਹਨਾਂ ਨੂੰ ਘਰ ਤੋਂ ਕਢ ਦਿੰਦੇ ਹਨ ਜਾਂ ਉਹਨਾਂ ਦੀ ਦੇਖ-ਭਾਲ ਨਹੀਂ ਕਰਦੇ ਤਾਂ ਉਹ ਐਕਟ ਮੁਤਾਬਿਕ ਸਾਰੀ ਜਾਇਦਾਦ ਸਥਾਨਕ ਐਸ. ਡੀ.ਐਮ. ਨੂੰ ਇਕ ਦਰਖਾਸਤ ਦੇ ਕੇ ਵਾਪਸ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵਲੋਂ ਦਿਤੀਆਂ ਜਾਣ ਵਾਲੀਆਂ ਮੁਫ਼ਤ ਸੇਵਾਵਾਂ ਬਾਰੇ ਵੀ ਜਾਣਕਾਰੀ ਦਿਤੀ। ਮੁਫ਼ਤ ਕਾਨੂੰਨੀ ਸਹਾਇਤਾ ਸਕੀਮ ਅਧੀਨ ਕੌਣ ਇਸ ਦੇ ਹਕਦਾਰ ਹਨ, ਸਥਾਈ ਲੋਕ ਅਦਾਲਤ, ਲੋਕ ਅਦਾਲਤ ਅਤੇ ਫਰੰਟ ਆਫਿਸ ਦੀ ਮਹਤਤਾ ਬਾਰੇ ਵੀ ਜਾਣਕਾਰੀ ਦਿਤੀ ਗਈ। ਉਹਨਾਂ ਨੂੰ ਇਸ ਅਥਾਰਟੀ ਵੱਲੋਂ ਸਾਰੀਆਂ ਮੁਫ਼ਤ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਪ੍ਰਚਾਰ ਸਮਗਰੀ ਵੀ ਵੰਡੀ ਗਈ। ਇਸ ਮੌਕੇ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਉਜਾਗਰ ਸਿੰਘ, ਬਖਸ਼ੀਸ਼ ਸਿੰਘ, ਰਾਜ ਕੁਮਾਰ ਅਤੇ ਹਰਗੁਰਕਿਰਪਾਲ ਸਿੰਘ ਸੀਨੀਅਰ ਸਹਾਇਕ ਵੀ ਮੌਜੂਦ ਸਨ।