ਕਰਜ਼ੇ ਤੋਂ ਸਤਾਏ ਕਿਸਾਨ ਨੇ ਗੋਲੀ ਮਾਰ ਕੇ ਕੀਤੀ ਖੁਦਕਸ਼ੀ

image ਸਰਦੂਲਗੜ੍ਹ, 16 ਜੂਨ (ਵਿਪਨ ਗੋਇਲ, ਬਲਜੀਤ ਪਾਲ)- ਇਥੋ ਕੁੱਝ ਕਿਲੋਮੀਟਰ ਦੂਰ ਪਿੰਡ ਧਿੰਗਾਣੇ ਦੇ ਕਿਸਾਨ ਨੇ ਆਪਣੀ ਬੰਦੂਕ ਨਾਲ ਗੋਲੀ ਮਾਰਕੇ ਖੁਦਕਸ਼ੀ ਕਰ ਲਈ ਹੈ।ਇਸ ਸਬੰਧ ਵਿੱਚ ਮ੍ਰਿਤਕ ਦੇ ਭਰਾ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੇਰੇ ਭਰਾ ਸੱਤਪਾਲ ਸਿੰਘ ਪੁੱਤਰ ਬਲਿਹਾਰ ਸਿੰਘ ਉਮਰ ਤਕਰੀਬਨ 40 ਸਾਲ ਕੋਮ ਜੱਟ ਸਿੱਖ ਵਾਸੀ ਧਿੰਗਾਣਾ ਦੇ ਕੋਲ 8 ਕਿਲੇ ਜਮੀਨ ਸੀ ਜੋ ਕਿ ਗਹਿਣੇ ਸੀ ਅਤੇ ਉਸ ਉਪਰ ਬੈਂਕ ਅਤੇ ਆੜਤੀਏ ਦਾ 50 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ ਜਿਸ ਕਰਕੇ ਉਹ ਮਾਨਸਿਕ ਤੋਰ ਤੇ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਅੱਜ ਦੁਪਿਹਰ 12 ਵਜੇ ਦੇ ਕਰੀਬ ਆਪਣੀ 12 ਬੋਰ ਬੰਦੂਕ ਨਾਲ ਆਪਣੇ ਆਪ ਨੂੰ ਗੋਲੀ ਮਾਰਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਪਿਛੇ ਇੱਕ ਲੜਕਾ ਅਤੇ ਪਤਨੀ ਛੱਡ ਗਿਆ ਹੈ।ਜਦ ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਮੁੱਖੀ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨ੍ਹਾ ਨੇ ਕਿਹਾ ਕਿ ਮ੍ਰਿਤਕ ਸੱਤਪਾਲ ਸਿੰਘ ਉਪਰ ਬੈਂਕ ਦਾ 25 ਲੱਖ ਦਾ ਕਰਜ਼ਾ ਸੀ।

Send this to a friend