ਦਿਨ ਦਿਹਾੜੇ ਕਾਰ ਚਾਲਕ ਨੂੰ ਮਾਰ ਕੇ ਕਾਰ ਲੈ ਜਾਣ ਦੀ ਘਟਨਾ ਵਾਪਰੀ

image ਬਰੇਟਾ, 16 ਜੂਨ (ਸੁਖਜਿੰਦਰ ਸੰਘਰੇੜ੍ਹੀ, ਖਾਲਸਾ ਕਾਹਨਗੜ੍ਹ)- ਅੱਜ ਸਵੇਰ ਵੇਲੇ ਲਗਭਗ 11 ਵਜੇ ਇਥੇ ਦੀ ਆੜਤੀਆ ਕਲੌਨੀ ਵਾਲੀ ਬਾਹਰਲੀ ਸੜਕ ਉਪਰ ਇੱਕ ਡਿਜਾਇਰ ਕਾਰ ਨੰ: ਪੀ.ਬੀ.31 ਕੇ 2755 ਨੂੰ ਚਲਾ ਰਹੇ ਡਰਾਇਵਰ ਸੱਤਪਾਲ ਸ਼ਰਮਾ ਪੁੱਤਰ ਸਾਂਤੀ ਰਾਮ ਨੂੰ ਕਾਰ ਰਕਵਾ ਕੇ ਚੜ੍ਹੇ ਵਿਅਕਤੀ ਵੱਲੋਂ ਥੋੜੀ ਦੂਰੀ ਤੇ ਹੀ ਡਰਾਈਵਰ, ਜਿਸਦੇ ਮੂੰਹ ਵਿੱਚੋਂ ਖੂਨ ਨਿਕਲਿਆ ਹੋਇਆ ਸੀ,ਨੂੰ ਹੇਠਾਂ ਸੁੱਟ ਕੇ ਆਪ ਕਾਰ ਭਜਾ ਕੇ ਲੈ ਜਾਣ ਦਾ ਸਮਾਚਾਰ ਹੈ। ਇਸ ਘਟਨਾ ਦੀ ਸੂਚਨਾਂ ਮਿਲਦੇ ਹੀ ਥਾਨਾ ਮੁਖੀ ਸ੍ਰ: ਜਸਵੀਰ ਸਿੰਘ ਥਾਨੇ ਦੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਅਤੇ ਇਸ ਦੋਰਾਨ ਉਪ ਪੁਲਿਸ ਕਪਤਾਨ ਸ੍ਰ ਬਲਵਿੰਦਰ ਸਿੰਘ ਵੀ ਪੁੱਜੇ। ਉਥੇ ਮੌਜੂਦ ਵਿਅਕਤੀਆਂ ਤੋਂ ਘਟਨਾ ਦੀ ਜਾਣਕਾਰੀ ਲਈ ਇਸ ਸਮੇਂ ਗੋਲੀ ਚੱਲਣ ਦੇ ਹੋਏ ਖੜਾਕ ਦੀ ਗੱਲ ਵੀ ਸਾਹਮਣੇ ਆਈ। ਪਰ ਅਜੇ ਤੱਕ ਪੋਸਟ ਮਾਰਟਮ ਰਾਹੀ ਗੋਲੀ ਲੱਗਣ ਦੀ ਪੁਸ਼ਟੀ ਨਹੀ ਕੀਤੀ ਗਈ ਹੈ। ਇਸ ਘਟਨਾ ਤੇ ਸਥਿਤੀ ਦਾ ਜਾਇਜਾ ਲੈਣ ਲਈ ਜਿਲਾ ਪੁਲਿਸ ਮੁਖੀ ਸ੍ਰੀ ਪਰਮਜੀਤ ਸਿੰਘ, ਐਸ.ਪੀ.ਡੀ. ਸ੍ਰੀ ਨਰਿੰਦਰਪਾਲ ਸਿੰਘ ਤੇ ਥਾਨਾ ਸਦਰ ਬੁਢਲਾਡਾ ਦੇ ਥਾਨਾ ਮੁਖੀ ਤੋਂ ਇਲਾਵਾ ਸੀ.ਆਈ.ਸਟਾਫ ਦੇ ਜਗਦੀਸ਼ ਕੁਮਾਰ ਵੀ ਪੁੱਜੇ। ਇਸ ਸਬੰਧੀ ਥਾਨਾ ਮੁਖੀ ਜਸਵੀਰ ਸਿੰਘ ਨੇ ਇਸ ਘਟਨਾ ਦੇ ਐਂਗਲ ਸੰਬੰਧੀ ਪੁਛੇ ਜਾਣ ਤੇ ਕਿਹਾ ਕਿ ਉਹ ਇਸ ਨੂੰ ਲੁੱਟ ਖੋਹ ਦੀ ਘਟਨਾਂ ਤੋਂ ਇਲਾਵਾ ਪਿਛਲੇ ਸਾਲ ਇਸ ਕਾਰ ਮਾਲਕ ਬਚਨਾ ਰਾਮ ਚਿਮਨ ਲਾਲ ਦੇ ਪਰਿਵਾਰ ਨਾਲ ਵਾਪਰੀ ਅਗਵਾ ਦੀ ਘਟਨਾ ਨਾਲ ਸੰਬੰਧਤ ਹੋਣ ਵਾਰੇ ਵੀ ਸਮਝਿਆ ਜਾ ਰਿਹਾ ਹੈ। ਪਰ ਅਜੇ ਇਸ ਸਾਰੇ ਮਾਮਲੇ ਦੀ ਪੜਤਾਲ ਵਿੱਚ ਲੱਗੀ ਹੋਈ ਹੈ। ਇਸ ਮਗਰੋਂ ਪੁਲਿਸ ਇਸ ਘਟਨਾ ਦੀ ਬਰੀਕੀ ਨਾਲ ਛਾਣਬੀਨ ਕਰਨ ਵਿੱਚ ਰੁਝੀ ਹੋਈ ਹੈ ਅਤੇ ਵੱਖ ਵੱਖ ਥਾਵਾਂ ਤੇ ਲੱਗੇ ਕੈਮਰਿਆਂ ਦੀ ਵੀ ਘੋਖ ਕਰ ਰਹੀ ਹੈ।

Send this to a friend