ਭਵਾਨੀਗੜ, 16 ਜੂਨ ( ਕ੍ਰਿਸ਼ਨ ਗਰਗ)- ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਭਵਾਨੀਗੜ ਦੇ ਨਵੇ ਬੱਸ ਸਟੈਡ ਵਿਖੇ ਨੈਸ਼ਨਲ ਹਾਈਵੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋ 12 ਵਜੇ ਤੋ 3 ਵਜੇ ਤੱਕ ਸੜਕਾਂ ਨੂੰ ਦੋਵੇ ਪਾਸਿਉ ਜਾਮ ਕਰ ਦਿੱਤਾ ਗਿਆ ।ਇਸ ਮੋਕੇ ਵੱਖ ਵੱਖ ਬੁਲਾਰਿਆਂ ਮੰਗ ਕੀਤੀ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਕਿਸਾਨੀ ਕਰਜ ਮੁਆਫ ਕੀਤਾ ਜਾਵੇ,ਮੱਧ ਪ੍ਰਦੇਸ਼ ਸਰਕਾਰ ਵਲੋ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੋਲੀ ਚਲਾਈ ਗਈ ਤੇ ਛੇ ਕਿਸਾਨ ਮਾਰੇ ਗਏ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ,ਤੇ ਮੱਧ ਪ੍ਰਦੇਸ਼ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਅਗਰ ਕਿਸਾਨੀ ਮੰਗਾਂ ਵੱਲ ਧਿਆਨ ਨਾਂ ਦਿੱਤਾ ਤਾਂ ਪੂਰੇ ਭਾਰਤ ਵਿੱਚ ਸੰਘਰਸ਼ ਤੇਜ ਕੀਤਾ ਜਾਵੇਗਾ ਇਸ ਮੋਕੇ ਬਿਕਰਮਜੀਤ ਸਿੰਘ ਲੋਗੋਵਾਲ ਜ਼ਿਲ੍ਹਾ ਪ੍ਰਧਾਨ,ਗੁਰਬਖਸ਼ ਸਿੰਘ ਬਾਲਦ ਕਲਾਂ ਜ਼ਿਲ੍ਹਾ ਜਰਨਲ ਸਕੱਤਰ, ਬਲਜੀਤ ਸਿੰਘ ਜੋਲੀਆਂ ਸੀ ਸੀ ਪ੍ਰਧਾਨ, ਸੁਰਜੀਤ ਸਿੰਘ ਬਲਾਕ ਪ੍ਰਧਾਨ, ਕਰਨੈਲ ਸਿੰਘ ਕਾਕੜਾ, ਤਾਰਾ ਸਿੰਘ ਕਾਕੜਾ, ਕਸ਼ਮੀਰ ਸਿੰਘ, ਬਾਰਾ ਸਿੰਘ ਬਾਲਦ ਕਲਾਂ, ਮੰਗੂ ਝਲੂਰ, ਰਾਮ ਸਿੰਘ ਸ਼ਾਦੀਹਰੀ, ਨੇਕ ਸ਼ੇਰਾ ਸਿੰਘ, ਕਰਮ ਚੰਦ ਪੰਨਵਾਂ, ਮਹਿਮਾਂ ਸਿੰਘ, ਰਣ ਸਿੰਘ ਚੱਠਾ ਕਨਵੀਨਰ ਸੁਨਾਮ ਬਲਾਕ, ਬਲਜੀਤ ਸਿੰਘ ਰਾਜਪੁਰਾ, ਰਵਿੰਦਰ ਸਿੰਘ ਖੇੜੀ, ਅਮਨਦੀਪ ਸਿੰਘ ਜੋਲੀਆਂ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।