ਅੰਮ੍ਰਿਤਸਰ, 16 ਜੂਨ (ਰਾਜੇਸ਼ ਡੈਨੀ)- ਵਿਆਹੁਤਾ ਦੀ ਮੌਤ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਪੀੜਤ ਪਰਿਵਾਰ ਅਤੇ ਮਹਾਇਤੀਆਂ ਵੱਲੋਂ ਦੇਰ ਸ਼ਾਮ ਥਾਣਾ ਸੁਲਤਾਨਵਿੰਡ ਦਾ ਘੇਰਾਓ ਕਰ ਲਿਆ ਗਿਆ। ਵਿਆਹੁਤਾ ਦੇ ਸਹੁਰਾ ਪਰਿਵਾਰ ਤੇ ਹੱਤਿਆ ਕਰਨ ਦੇ ਦੋਸ਼ ਲਗਾਉਂਦੇ ਹੋਏ ਸ਼ਹੀਦ ਉਧਮ ਸਿੰਘ ਤਰਨਤਾਰਨ ਰੋਡ ਨੇ ਦੱਸਿਆ ਕਿ ਉਸਨੇ ਆਪਣੀ ਲੜਕੀ ਸੋਨੀਆ ਦਾ ਵਿਆਹ 18 ਨਵੰਬਰ 2015 ਨੂੰ ਜੋੜ੍ਹਾ ਫਾਟਕ ਦੇ ਰਹਿਣ ਵਾਲੇ ਵਿੱਕੀ ਪੁੱਤਰ ਰਤਨ ਚੰਦ ਨਾਲ ਕੀਤਾ ਸੀ ਜਿਸ ਉਨ੍ਹਾਂ ਨੇ ਜਰੂਰਤ ਦਾ ਹਰੇਕ ਸਮਾਨ ਦਿੱਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਜਲਦੀ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਉਨ੍ਹਾਂ ਦੀ ਲੜਕੀ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਸਬੰਧ ਵਿੱਚ ਉਨ੍ਹਾਂ ਦੀ ਲੜਕੀ 12 ਅਪ੍ਰੈਲ ਅਤੇ 25 ਮਈ ਨੂੰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਪੁਲਿਸ ਕਾਰਵਾਈ ਕਰਨ ਦੀ ਥਾਂ ਸਮਝੋਤਾ ਕਰਨ ਨੂੰ ਪਹਿਲ ਦਿੰਦੀ ਰਹੀ। ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਪੁਲਿਸ ਸਮੇ ਤੇ ਕਾਰਵਾਈ ਕਰਦੀ ਤਾਂ ਅੱਜ ਉਨ੍ਹਾਂ ਦੀ ਬੇਟੀ ਜਿੰਦਾ ਹੋਣੀ ਸੀ। ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੀ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦਾ ਪਤੀ ਵਿੱਕੀ ਉਸਨੂੰ ਕੋਈ ਅਜਿਹੀ ਦਵਾਈ ਖਵਾਉਂਦਾ ਹੈ ਜਿਸ ਨਾਲ ਉਹ ਬਿਮਾਰ ਹੁਮਦਿ ਜਾ ਰਹੀ ਹੈ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਸੋਨੀਆਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਪਤਾ ਲਗਣ ਤੇ ਉਸਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਥੇ ਡਾਕਟਰਾਂ ਵੱਲੋਂ ਜਾਂਚ ਨੇ ਜਵਾਬ ਦੇ ਦਿੱਤਾ ਸੀ ਇਸੇ ਦੋਰਾਨ 12 ਜੂਨ ਨੂੰ ਸੋਨੀਆਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਲੜਕੀ ਦੇ ਸਹੁਰਾ ਪਰਿਵਾਰ ਤੇ ਹੱਤਿਆ ਕਰਨ ਦਾ ਮਾਮਲਾ ਦਰਜ਼ ਕੀਤਾ ਜਾਵੇ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਸੋਨੀਆਂ ਦੀ ਮੌਤ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਲਾਸ਼ ਦਾ ਪੋਸ਼ਟਮਾਰਟਮ ਤੱਕ ਨਹੀਂ ਕਰਵਾਉਣ ਦਿੱਤਾ ਸੀ, ਜਦ ਕਿ ਉਨ੍ਹਾਂ ਨੇ ਪੋਸ਼ਟਮਾਰਟਮ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਸੀ ਫਿਰ ਵੀ ਜਾਂਚ ਦੇ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।