ਪੰਜਾਬ ਪੁਲਿਸ ਦੇ ਜਵਾਨਾਂ ਨੇ ਅੰਮ੍ਰਿਤਸਰ ਵਿਖੇ ਲਗਾਇਆ ਖੂਨਦਾਨ ਕੈਂਪ

image ਅੰਮ੍ਰਿਤਸਰ, 14 ਜੂਨ (ਦਵਾਰਕਾ ਨਾਥ ਰਾਣਾ)- ਅੰਤਰਰਾਸ਼ਟਰੀ ਖੂਨਦਾਨ ਦਿਵਸ ਦੇ ਸਬੰਧ ਵਿੱਚ ਅੱਜ ਆਰਮਡ ਬਟਾਲੀਅਨ ਦੇ ਸਮੂਹ ਜਵਾਨਾਂ ਅਫਸਰਾਂ ਅਤੇ ਮਡੀਕਲ ਸਟਾਫ ਪੰਜਵੀ ਆਈ.ਆਰ.ਬੀ. ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਕਰੀਬ 150 ਜਵਾਨਾਂ ਅਤੇ ਅਧਿਕਾਰੀਆਂ ਨੇ ਖੂਨਦਾਨ ਕੀਤਾ। ਇਸ ਤੋਂ ਇਲਾਵਾ ਬਟਾਲੀਅਨ ਹਡਕੁਆਟਰ ਵਿਖੇ ਕਰੀਬ 150 ਬੂਟੇ ਅਲੱਗ-ਅਲੱਗ ਕਿਸਮ ਦੇ ਵਾਤਾਵਰਨ ਸਾਂਭ ਸੰਭਾਲ ਲਈ ਲਗਾਏ ਗਏ ਅਤੇ ਲੜਵੰਦਾਂ ਨੂੰ ਵੰਡੇ ਗਏ। ਜਿਹੜੇ ਵਾ¦ਟੀਅਰਾ ਨੇ ਖੂਨਦਾਨ ਕੀਤਾ, ਉਸਨੂੰ ਵੀ ਇੱਕ-ਇੱਕ ਬੂਟਾ ਦਿੱਤਾ ਗਿਆ ਅਤੇ ਬੂਟੇ ਦੀ ਸੰਭਾਲ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਲਈ ਵਿਸ਼ੇਸ਼ ਸਹਿਯਗ ਸਵ ਸੇਵੀ ਸੰਸਥਾ ਬੀਇੰਗ ਹੂਮਨ ਬਲੱਡ ਡਨੇਟ ਸਸਾਇਟੀ ਅੰਮ੍ਰਿਤਸਰ ਅਤੇ ਬਲੱਡ ਬੈਂਕ ਗੁਰੂ ਨਾਨਕ ਮਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ। ਇਸ ਕੈਂਪ ਦਾ ਮੁੱਖ ਮਕਸਦ ਖੂਨਦਾਨ ਕਰਨ ਅਤੇ ਵਾਤਾਵਰਨ ਸਾਂਭ ਸੰਭਾਲ ਬਾਰੇ ਜਾਗਰੂਕ ਕਰਨਾ ਸੀ, ਤਾਂ ਜ ਸਮੂਹ ਜਨਤਾ ਇਸ ਬਾਰੇ ਸਮੁੱਚਾ ਧਿਆਨ ਦੇ ਕੇ ਸੂਬੇ ਦੀ ਖੁਸ਼ਹਾਲੀ ਲਈ ਯਗਦਾਨ ਪਾਵੇ। ਇਸ ਕੈਂਪ ਦਾ ਉਦਘਾਟਨ ਸ੍ਰੀ ਹਰਿੰਦਰਜੀਤ ਸਿੰਘ ਪੀ.ਪੀ.ਐਸ. ਕਮਾਡੈਂਟ ਪੰਜਵੀ ਆਈ.ਆਰ.ਬੀ. ਵੱਲੋਂ ਕੀਤਾ ਗਿਆ।

Send this to a friend