ਮੱਧ ਪ੍ਰਦੇਸ਼ ’ਚ ਕਿਸਾਨਾਂ ’ਤੇ ਹੋਈ ਗੋਲੀਬਾਰੀ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੇ ਜਤਾਇਆ ਰੋਸ

ਕਾਲੀਆਂ ਪੱਟੀਆਂ ਅਤੇ ਕਾਲੀ ਦਸਤਾਰਾਂ ਬੰਨ੍ਹ ਐ¤ਸ.ਡੀ.ਐ¤ਮ. ਦਫਤਰ ਦੇ ਸਾਹਮਣੇ ਪ੍ਰਦਰਸ਼ਨ

image ਖੰਨਾ, 13 ਜੂਨ (ਕੇ ਐਲ ਸਹਿਗਲ)-ਮੱਧਪ੍ਰਦੇਸ਼ ਵਿੱਚ ਕਿਸਾਨਾਂ ਵਲੋਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦ੍ਰਸ਼ਨ ਤੇ ਕੀਤੀ ਗਈ ਗੋਲੀਬਾਰੀ  ਦੇ ਮਾਮਲੇ ਨੂੰ ਲੈ ਕੇ ਸਥਾਨਕ ਐਸ ਡੀ ਐਮ ਦਫਤਰ ਦੇ ਬਾਹਰ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ,  ਰਾਜੇਵਾਲ ਦੇ ਮੈਬਰਾਂ ਅਤੇ ਅਹੁਦੇਦਾਰਾਂ ਵਲੋਂ ਸਿਰ ਉਤੇ ਕਾਲੀ ਪੱਟੀਆਂ,  ਕਾਲੀਆਂ ਦਸਤਾਰਾਂ ਅਤੇ ਕਾਲੇ ਬਿੱਲੇ ਲਗਾ ਧਰਨਾ ਪ੍ਰਦ੍ਰਸ਼ਨ ਕੀਤਾ ਗਿਆ ਅਤੇ ਮੱਧਪ੍ਰਦੇਸ਼ ਸਰਕਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ।  ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਮੱਧਪ੍ਰਦੇਸ਼ ਸਰਕਾਰ ਦੀ ਨਿਰਦੋਸ਼ ਕਿਸਾਨਾਂ ਉਤੇ ਇਸ ਪ੍ਰਕਾਰ ਕੀਤੇ ਹਮਲੇ ਨੂੰ ਲੈ ਕੇ ਪੂਰੇ ਦੇਸ਼  ਦੇ ਕਿਸਾਨਾਂ ਵਿੱਚ ਗ਼ੁੱਸੇ ਦੀ ਲਹਿਰ ਪਾਈ ਜਾ ਰਹੀ ਹੈ ।ਕਿਸਾਨਾਂ ਉਤੇ ਹੋਏ ਹਮਲੇ ਦੀ ਕੜੀ ਨਿੰਦਿਆ ਕਰਦੇ ਹੋਏ ਕਿਸਾਨ ਨੇਤਾਵਾਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਤੇ ਇਸ ਪ੍ਰਕਾਰ ਦਾ ਘਿਨੌਣਾ ਵਿਵਹਾਰ ਕਰਨਾ ਆਮ ਲੋਕਾਂ ਦੇ ਹੱਕਾਂ ਦਾ ਘਾਣ ਕਰਨਾ ਹੈ । ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਸਿਰਫ ਵੱਡੇ ਅਮੀਰ ਘਰਾਣਿਆਂ ਦਾ ਹੀ ਫਿਕਰ ਹੈ ਅਤੇ ਉਨ੍ਹਾਂ ਦੀ ਕਮਾਈ ਨੂੰ ਲੈ ਕੇ ਸਰਕਾਰਾਂ ਚਿੰਤਤ ਰਹਿੰਦੀਆਂ ਹਨ ਪਰ  ਉਥੇ ਹੀ ਦੂਜੇ ਪਾਸੇ ਅੰਨ ਦਾਤਾ ਆਤਮ ਹੱਤਿਆਵਾਂ ਕਰਨ ਲਈ ਮਜਬੂਰ ਹੈ । ਇਸ ਸੰਘਰਸ਼ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਸਾਨਾਂ ਨੇ ਕਿਹਾ ਕਿ ਉਹ ਆਪਣੇ ਹੱਕਾਂ ਨੂੰ ਪ੍ਰਾਪਤ ਕਰਨ ਲਈ ਕੋਈ ਵੀ ਕੁਰਬਾਨੀ ਅਤੇ ਵੱਡੇ ਤੋਂ ਵੱਡਾ ਸੰਘਰਸ਼ ਲਈ ਤਿਆਰ ਹਨ । ਜਿਸ ਦੀ ਜਿੰਮੇਵਾਰ ਸਰਕਾਰਾਂ ਹੋਣਗੀਆਂ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ  ਦੇ ਜਨਰਲ ਸਕੱਤਰ ਪਰਗਟ ਸਿੰਘ,  ਗੁਰਦੇਵ ਸਿੰਘ,  ਹਰੀ ਸਿੰਘ,  ਅਵਤਾਰ ਸਿੰਘ,  ਸੁਖਵਿੰਦਰ ਸਿੰਘ,  ਸ਼ਿੰਗਾਰਾ ਸਿੰਘ,  ਸੁਖਦੇਵ ਸਿੰਘ,  ਗੁਰਨਾਮ ਸਿੰਘ,  ਤਰਲੋਚਨ ਸਿੰਘ,  ਇੰਦਰਜੀਤ ਸਿੰਘ,  ਬਾਬੂ ਸਿੰਘ  ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਕਿਸਾਨ ਨੇਤਾ ਅਤੇ ਮੈਂਬਰ ਮੌਜੂਦ ਸਨ

Send this to a friend