ਦੁਬਈ, 13 ਜੂਨ (ਪੰਜਾਬ ਟਾਇਮਜ਼ ਬਿਊਰੋ)-ਸੇਵਾ ਸੁਸਾਈਟੀ ਵ ਲੋ ਯੂ:ਏ:ਈ ਦੀ ਧਰਤੀ ਉਪਰ ਇੰਡੀਅਨ ਐਸੂਸੀਐਸ਼ਨ ਸਾਰਹਾਜ ਵਿਖੇ ਕਰਵਾਏ ਜਾ ਰਹੇ ਰੰਗਾਰੰਗ ਪੌਰਗਰਾਮ ਵਿਚ ਭਾਗ ਲੈ ਰਹੀ ਪੰਜਾਬੀ ਫੋਕ ਡਾਸ ਦੀ ਟੀਮ ਵਲੋ ਆਪਣੀਆ ਕੀਤੀਆ ਜਾ ਰਹੀਆ ਪੇਸਕਾਰੀਆ ਦਾ ਅਭਿਆਸ ਬਹੁਤ ਹੀ ਜੋਰਾ ਸ਼ੌਰਾ ਨਾਲ ਚਲ ਰਿਹਾ ਹੈ । ਪੰਜਾਬੀ ਫੋਕ ਡਾਸ ਅਕੈਡਮੀ ਦੇ ਪਲੇਠੇ ਅਭਿਆਸ ਦਾ ਸੁਭ ਅਰੰਭ ਸ੍ਰ ਸੁਖਦੇਵ ਸਿੰਘ ਜੀ ਸੰਧੂ (ਮਾਝਾ ਟਰਾਸਪੋਰਟ ਵਾਲੇ ), ਸ੍ਰ ਹਰਦੀਪ ਸਿੰਘ ਜੀ ਸਗੂ ਅਤੇ ਉਸਤਾਦ ਰਾਜੂ ਤਲਾਣੀਆ ਜੀ ਨੇ ਸਾਝੇ ਰੂਪ ਵਿਚ ਰਿਬਨ ਕਟ ਕੇ ਕੀਤਾ ।ਇਸ ਮੌਕੇ ਸ੍ਰ ਸੁਖਦੇਵ ਸਿੰਘ ਸੰਧੂ ਨੇ ਨੌਜਵਾਨਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿਹੜੀਆ ਕੌਮਾ ਆਪਣੇ ਵਿਰਸੇ ਨੂੰ ਭੁਲ ਜਾਦੀਆ ਹਨ ਉਹਨਾ ਦਾ ਨਾਮੋ ਨਿਸਾਨ ਦ ੁਨੀਆ ਤੋ ਮਿਟ ਜਾਇਆ ਕਰਦਾ ਹੈ ।ਆਪਣੇ ਪੰਜਾਬੀ ਵਿਰਸੇ ਨ ੂੰ ਬਚਾਉਣ ਲਈ ਨੌਜਵਾਨ ਬਹੁਤ ਵਧੀਆ ਯੌਗਦਾਨ ਪਾ ਸਕਦੇ ਹਨ । ਉਹਨਾ ਪੰਜਾਬੀ ਫੋਕ ਡਾਸ ਦੇ ਨੌਜਵਾਨਾ ਨੂੰ ਸਿਰਫਪੰਜਾਬੀ ਸਭਿਆਚਾਰਕ ਨੂੰ ਉਜਾਗਰ ਕਰਦੀਆ ਪੇਸ਼ਕਾਰੀਆ ਕਰਨ ਲਈ ਪ੍ਰੇਰਿਆ ਤਾ ਜੋ ਪੰਜਾਬੀ ਸਭਿਆਚਾਰ ਦੇ ਸਹੀ ਮੁਹਾਦਰੇ ਨੂੰ ਲੋਕਾ ਸਾਹਮਣੇ ਪੇਸ ਕੀਤਾ ਜਾ ਸਕੇ । ਗਰੁਪ ਦੇ ਮੁਖ ਸੰਚਾਲਕ ਅਲਗੋਜਾ ਕਲਾਕਾਰ ਗੁਰਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾ ਨੂੰ ਇਹ ਯਕੀਨ ਦਵਾਇਆ ਕਿ ਉਹ ਉਹਨਾ ਦੀਆ ਆਸਾ ਦੇ ਪੂਰੇ ਉਤਰਨਗੇ ਤੇ ਪੰਜਾਬੀ ਸਭਿਆਚਾਰ ਵਿਚ ਆ ਰਹੀਆ ਕੁਰੀਤੀਆ ਦਾ ਉਹ ਲੋਕ ਸਾਜਾ, ਲੋਕ ਗੀਤਾ, ਲੋਕ ਨਾਚਾ ਰਾਹੀ ਡਟ ਕੇ ਮੁਕਾਬਾਲਾ ਕਰਨਗੇ । ਤਾ ਜੋ ਸਾਡੀਆ ਆਉਣ ਵਾਲੀਆ ਪੀੜੀਆ ਆਪਣੇ ਵਿਰਸੇ ਨਾਲ ਜੁੜੀਆ ਰਹਿ ਸਕਣ । ਰੰਗਲਾ ਪੰਜਾਬ ਵਿਚਲੀਆ ਕੀਤੀਆ ਜਾਣ ਵਾਲੀਆ ਪੇਸਕਾਰੀਆ ਸਬੰਧੀ ਜਾਣਕਾਰੀ ਦਿੰਦਿਆ ਉਹਨਾ ਦ ਸਿਆ ਕਿ ਇਸ ਪ੍ਰੋਗਰਾਮ ਵਿਚ ਉਹ ਲੋਕ ਨਾਚ ਲੁਡੀ ,ਭੰਗੜਾ,ਜਿੰਦੂਆ ਤੇ ਮਲਵਈ ਗਿਧੇ ਤੋ ਇਲਾਵਾ ਲੋਕ ਸਾਜਾ ਦੀ ਜੁਗਲਬੰਦੀ , ਤੇ ਲੋਕ ਗਾਇਕ ਅੰਗਰੇਜ ਸਿੰਘ ਤੇ ਚਰਨਜੀਤ ਦੀ ਅਵਾਜ ਵਿਚ ਭੁਲੇ ਵਿਸਰੇ ਲੋਕ ਗੀਤਾ ਰਾਹੀ ਆਏ ਹੋਏ ਦਰਸਕਾ ਦਾ ਮੰਨੋਰੰਜਨ ਕਰਨਗੇ ।ਇਸ ਮੌਕੇ ਟੀਮ ਮੈਬਰਾ ਵਲੋ ਪੰਜ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾ ਕੇ ਮਹੌਲ ਵਿਚ ਜੌਸ਼ ਭਰ ਦਿਤਾ ਗਿਆ ।ਇਸ ਮੌਕੇ ਵਿਸ਼ੇਸ ਤੌਰ ਤੇ ਸਮਾਗਮ ਵਿਚ ਸ਼ਿਰਕਤ ਕਰਨ ਲਈ ਸੇਵਾ ਸੁਸਾਈਟੀ ਦੇ ਕਲਮ ਗਹੂਣ ਅਤੇ ਅ ੰਗਰੇਜ ਸਿੰਘ ਤੋ ਇਲਾਵਾ ਅਵਤਾਰ ਸਿੰਘ, ਹਰਪਿੰਦਰ ਸਿੰਘ ,ਸਤਨਾਮ ਸਿੰਘ, ਤਰਲੋਚਨ ਸਿੰਘ ਟਿੰਮੀ, ਦਇਆ ਸਿੰਘ, ਅੰਗਰੇਜ ਸਿੰਘ, ਇੰਦਰਜੀਤ ਸਿੰਘ, ਦਲਜੀਤ ਸਿੰਘ, ਦਲਵੀਰ ਸਿੰਘ, ਮਨਜੀਤ ਸਿੰਘ ਢੋਲਕ ਮਾਸਟਰ, ਹਰਮਨ ਸਿੰਘ, ਜਗਪ੍ਰੀਤ ਸਿੰਘ, ਹਰਪੀਤ ਸਿੰਘ ਪ੍ਰੀਕਸਤ ਭਾਰਦਵਾਜ ਸਰਗੁਨਦੀਪ ਪਾਲ ਸਿੰਘ ਸਗੂ ਆਦਿਕ ਟੀਮ ਦੇ ਮੈਬਰ ਹਾਜਰ ਸਨ।