ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਪਿੰਡ ਖੇੜੀ ਵਿਖੇ ਸਨਮਾਨ

image ਨੂਰਪੁਰਬੇਦੀ, 13 ਜੂਨ (ਹਰਜੀਤ ਗਿੱਲ, ਬਲਜਿੰਦਰ ਸਿੱਧੂ)-ਇਲਾਕੇ ਦੀ ਉਘੀ ਸਮਾਜਸੇਵੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਅਜ ਸ਼ਿਵ ਸ਼ਕਤੀ ਕਲਬ ਪਿੰਡ ਖੇੜੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਦਸਣਯੋਗ ਹੈ ਕਿ ਉਕਤ ਸੁਸਾਇਟੀ ਵਲੋਂ ਮਰੀਜਾਂ ਲਈ ਪੀ.ਜੀ.ਆਈ ਨੂੰ ਰੋਜਾਨਾ ਮੁਫਤ ਬਸ ਸੇਵਾ ਨੂੰ ਨਿਰੰਤਰ ਜਾਰੀ ਰਖਣ ਲਈ ਉਕਤ ਕਲਬ ਵਲੋਂ ਸੁਸਾਇਟੀ ਦੇ ਪ੍ਰਧਾਨ ਮਖਣ ਸਿੰਘ ਬੈਂਸਾਂ ਨੂੰ ਜਿਥੇ ਸਨਮਾਨਿਤ ਕੀਤਾ ਗਿਆ ਉਥੇ 2100/- ਰੁਪਏ ਦੀ ਆਰਥਿਕ ਮਦਦ ਵੀ ਦਿਤੀ ਗਈ। ਸੁਸਾਇਟੀ ਦੇ ਪ੍ਰੈਸ ਸਕਤਰ ਸੰਜੀਵ ਲੋਟੀਆ ਨੇ ਦਸਿਆ ਕਿ ਬਸ ’ਚ ਮਰੀਜ਼ਾਂ ਨੂੰ ਪੀਣ ਵਾਲੇ ਠੰਢੇ ਪਾਣੀ ਦੀ ਸਹੂਲਤ ਪ੍ਰਦਾਨ ਕਰਨ ਲਈ ਲਖਵਿੰਦਰ ਸਿੰਘ ਸੈਣੀ ਮਾਜਰਾ ਵਲੋਂ ਨਿਸ਼ਕਾਮ ਸੇਵਾ ਸੰਭਾਲੀ ਗਈ ਹੈ। ਇਸ ਮੌਕੇ ਪ੍ਰਧਾਨ ਮਖਣ ਸਿੰਘ ਬੈਂਸ, ਸੰਜੀਵ ਲੋਟੀਆ, ਸਰਪੰਚ ਜਤਿੰਦਰ ਕੁਮਾਰ ਟੀਨੂ ਸਿੰਘਪੁਰ, ਓਂਕਾਰ ਸਿੰਘ ਜੇਤੇਵਾਲ, ਰਾਕੇਸ਼ ਸੋਹਲ, ਰਾਜੂ ਸਬੌਰ, ਲਖਵਿੰਦਰ ਸਿੰਘ ਸੈਣੀ ਮਾਜਰਾ, ਦਿਲਬਾਗ ਸਿੰਘ ਖੇੜੀ, ਸਰਪੰਚ ਜਸਵਿੰਦਰ ਕੌਰ, ਬਨਾਰਸੀ ਦਾਸ ਖੇੜੀ, ਕਲਬ ਪ੍ਰਧਾਨ ਮਨਜੀਤ ਸਿੰਘ, ਸੋਹਣ ਸਿੰਘ, ਜਸਵੀਰ ਸਿੰਘ, ਸ਼ਿਵ ਕੁਮਾਰ, ਸੁਰੇਸ਼ ਕੁਮਾਰ ਆਦਿ ਹਾਜਰ ਸਨ ।

Send this to a friend