ਬਟਾਲਾ, 12 ਜੂਨ (ਅਰਵਿੰਦਰ ਸਿੰਘ ਮਠਾਰੂ)- ਕਾਦੀਆਂ ਦੇ ਨਜਦੀਕੀ ਪਿੰਡ ਕੋਟ ਟੋਡਰ ਮੱਲ ਵਿਖੇ ਦੋ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਨਜਤੀ ਸਿੰਘ ਭੰਗੂ, ਪਰਮਜੀਤ ਸਿੰਘ , ਭਗਤ ਸਿੰਘ, ਲਖਵਿੰਦਰ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਦੱਸਿਆ ਦੀਵਾਨ ਟੋਡਰ ਮੱਲ ਦੀ ਮਿੱਠੀ ਯਾਦ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 10 ਤੇ 11 ਦਿਨ ਸ਼ਨੀਵਾਰ ਐਤਵਾਰ ਨੂੰ ਕਬੱਡੀ ਟੂਰਨਾਮੈਂਟ ਸਰਕਾਰੀ ਹਾਈ ਸਕੂਲ ਦੀ ਖੁੱਲੀ ਗਰਾਉਡ ਚ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ। ਇਸ ਵਿੱਚ ਵੱਖ ਵੱਖ ਟੀਮਾਂ ਕਬੱਡੀ ਤੇ ਹੋਰ ਖੇਡਾਂ ਰਾਹੀਂ ਦਰਸ਼ਕਾਂ ਨੂੰ ਮਨਮੋਹਿਤ ਕਰਨਗੇ। ਇਸ ਮੌਕੇ ਗੁਰੂ ਕਾ ਅਤੁੱਟ ¦ਗਰ ਦੋ ਦਿਨ ਚਲੇਗਾ।