ਸੰਗਰੂਰ, 12 ਜੂਨ (ਸੰਜੀਵ ਸਿੰਗਲਾ)- ਯੂਨਾਈਟਿਡ ਅਕਾਲੀ ਦਲ ਨੇ ਅੱਜ ਆਪਣੇ ਦਲ ਦਾ ਸਮੁੱਚਾ ਢਾਚਾ ਭੰਗ ਕਰਨ ਦਾ ਐਲਾਨ ਕਰਦਿਆ ਨਵੇਂ ਢਾਚੇ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਨਵੇਂ ਸਿਰਉ ਬਣਾਉਣ ਦਾ ਦਾਅਵਾ ਕੀਤਾ। ਅੱਜ ਇੱਥੇ ਪ੍ਰੈਸ ਕਾਨਫੰਰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸਕੱਤਰ ਜਰਨਲ ਗੁਰਦੀਪ ਸਿੰਘ ਬਡਿੰਡਾ ਅਤੇ ਪਰਸੋਤਮ ਸਿੰਘ ਫੁੱਗਾਵਾਲਾ ਅਤੇ ਹੋਰਨਾਂ ਆਗੂਆਂ ਨੇ ਦੱਸਿਆ ਕਿ ਯੂਨਾਈਟਿਡ ਅਕਾਲੀ ਦਲ ਦਾ ਪੁਰਾਣਾ ਢਾਚਾ ਖਾਰਜ ਕਰ ਦਿੱਤਾ ਗਿਆ ਅਤੇ 19 ਜੂਨ ਨੂੰ ਜ¦ਧਰ ਵਿਖੇ ਨਵੇਂ ਆਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਦਲ ਦੀ ਬੇਹਤਰੀ ਲਈ ਅਤੇ ਆਪਸੀ ਤਾਲਮੇਲ ਪੈਦਾ ਕਰਨ ਲਈ 11 ਮੈਬਰੀ ਤਾਲਮੇਲ ਕਮੇਟੀ ਬਣਈ ਗਈ ਹੈ। ਭਾਈ ਮੋਹਕਮ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਦਲ ਵੱਲੋਂ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਰੱਖਿਆ ਰੋਸ ਮਾਰਚ ਮੁਲਤਵੀ ਕਰਕੇ ਹੁਣ 23 ਜੂਨ ਨੂੰ ਕੱਢਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਅਨਵਰ ਅਹਿਮਦ, ਸੀਤਾ ਰਾਮ, ਰਾਜੀਵ ਸਿੰਘ, ਰਘਵਿੰਦਰ ਸਿੰਘ ਸੁਨਾਮ, ਪਿਰਤਪਾਲ ਸਿੰਘ ਬਰਨਾਲਾ ਅਤੇ ਮੇਜਰ ਸਿੰਘ ਮਲੂਕਾ ਵੀ ਹਾਜ਼ਰ ਸਨ।