ਫਤਹਿਗੜ੍ਹ ਸਾਹਿਬ, 12 ਜੂਨ (ਮਨੋਜ ਭੱਲਾ)- ਐਸ ਪੀ ਇੰਨਵੈਸਟੀਗੇਸ਼ਨ ਸ਼੍ਰੀ ਦਲਜੀਤ ਸਿੰਘ ਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ 7 ਜੂਨ ਨੂੰ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਸਵਰਨ ਸਿੰਘ ਪੁੱਤਰ ਜਾਗਰ ਸਿੰਘ ਨੇ ਇਤਲਾਹ ਦਿੱਤੀ ਕਿ ਉਹ ਟਰੱਕ ਨੰਬਰ ਪੀ ਬੀ 23 ਐਮ-5761 ਤੇ ਡਰਾਈਵਰੀ ਕਰਦਾ ਹੈ ਅਤੇ 6 ਜੂਨ ਨੂੰ ਉਸ ਨੇ ਟਰੱਕ ਵਿੱਚ 14 ਟਨ ਸਰੀਆ ਮੰਡੀ ਗੋਬਿੰਦਗੜ੍ਹ ਦੀ ਵਰਧਮਾਨ ਫੈਕਟਰੀ, ਅੰਬੇ ਮਾਜਰਾ ਤੋਂ ਲੋਡ ਕਰਕੇ ਕਰੀਬ ਰਾਤ 10.30 ਵਜੇ ਨਿਰੰਕਾਰੀ ਭਵਨ ਦੇ ਸਾਹਮਣੇ ਟਰੱਕ ਖੜਾ ਕਰਕੇ ਆਪਣੇ ਘਰ ਰੋਟੀ ਖਾਣ ਲਈ ਚਲਾ ਗਿਆ ਸੀ ਅਤੇ ਜਦੋਂ ਉਹ ਵਾਪਸ ਆਇਆ ਤਾਂ ਟਰੱਕ ਉਸ ਜਗ੍ਹਾ ਤੋਂ ਚੋਰੀ ਹੋ ਚੁੱਕਾ ਸੀ। ਉਹਨਾਂ ਦੱਸਿਆ ਕਿ ਸਵਰਨ ਸਿੰਘ ਦੇ ਬਿਆਨ ਤੇ 7 ਜੂਨ ਨੂੰ ਧਾਰਾ 379 ਅਧੀਨ ਮੁਕਦਮਾ ਨੰਬਰ 120 ਥਾਣਾ ਗੋਬਿੰਦਗੜ੍ਹ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਸ਼੍ਰੀਮਤੀ ਅਲਕਾ ਮੀਨਾ ਦੇ ਨਿਰਦੇਸ਼ ਹੇਠ ਮੁੱਖ ਅਫਸਰ ਥਾਣਾ ਮੰਡੀ ਗੋਬਿੰਦਗੜ੍ਹ ਇੰਸਪੈਕਟਰ ਕੰਵਲਜੀਤ ਸਿੰਘ ਦੀ ਨਿਗਰਾਨੀ ਹੇਠ ਗਠਿਤ ਕੀਤੀ ਗਈ ਪੁਲਿਸ ਪਾਰਟੀ ਨੇ ਸਹਾਇਕ ਥਾਣੇਦਾਰ ਗੁਰਬਚਨ ਸਿੰਘ ਸਮੇਤ ਮੰਡੀ ਗੋਬਿੰਦਗੜ੍ਹ ਦੇ ਯੇਸ ਬੈਂਕ ਦੇ ਸਾਹਮਣੇ ਲਗਾਏ ਗਏ ਨਾਕੇ ਦੌਰਾਨ 3 ਕਥਿਤ ਦੋਸ਼ੀਆਂ ਹਰਿਆਣਾ ਦੇ ਫਰੀਦਾਬਾਦ ਨੇੜੇ ਮਸਜਿਦ ਨਿਊ ਟਾਉਣ ਮਕਾਨ ਨੰਬਰ 112 ਵਿਖੇ ਕਿਰਾਏ ਤੇ ਰਹਿਣ ਵਾਲੇ ਤਰੁਣ ਕੁਮਾਰ ਉਰਫ ਤਨੂੰ ਪੁੱਤਰ ਕਸ਼ਮੀਰ ਸਿੰਘ, ਲੁਧਿਆਣਾ ਦੇ ਥਾਣਾ ਜਮਾਲਪੁਰ ਵਿੱਚ ਪੈਂਦੀ ਸ਼ਾਂਤੀ ਵਿਹਾਰ ਕਲੋਨੀ ਨਜਦੀਕ ਸਤਨਾਮ ਸਕੂਲ ਪਿੰਡ ਭਾਮੀਆ ਵਿਖੇ ਸੰਜੀਵ ਕੁਮਾਰ ਦੇ ਮਕਾਨ ਵਿੱਚ ਕਿਰਾਏ ਤੇ ਰਹਿਣ ਵਾਲੇ ਚੇਤਨ ਆਹੁਜਾ ਉਰਫ ਲਾਡੂ ਪੁੱਤਰ ਪ੍ਰੇਮ ਪ੍ਰਕਾਸ਼ ਅਤੇ ਲੁਧਿਆਣਾ ਦੇ ਹੀ ਦਸ਼ਮੇਸ਼ ਨਗਰ ਢੰਡਾਰੀ ਖੁਰਦ ਦੇ ਮਕਾਨ ਨੰ: 59 ਗਲੀ ਨੰਬਰ 2 ਦੇ ਵਾਸੀ ਬਲਦੇਵ ਸਿੰਘ ਦੇ ਮਕਾਨ ਵਿੱਚ ਕਿਰਾਏੇ ਤੇ ਰਹਿਣ ਵਾਲੇ ਅਮਰਜੀਤ ਉਰਫ ਛੋਟੂ ਪੁੱਤਰ ਰਾਧੇ ਸ਼ਾਮ ਉਰਫ ਅਜੈ ਸਿੰਘ ਵਾਸੀ ਕਨਕਬਿਗਾ ਥਾਣਾ ਚੰਡੀ ਜ਼ਿਲ੍ਹਾ ਨਾ¦ਦਾ ਬਿਹਾਰ, ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਕੀਤਾ ਸਰੀਆ ਕਰੀਬ 13 ਟਨ ਸਮੇਤ, ਚੋਰੀ ਕੀਤਾ ਟਰੱਕ ਨੰਬਰ ਪੀ ਬੀ 23 ਐਮ-5761 ਬਰਾਮਦ ਕੀਤੇ ਗਏ ਹਨ ਅਤੇ ਇਨ੍ਹਾਂ ਕਥਿਤ ਦੋਸ਼ੀਆਂ ਵੱਲੋਂ ਚੋਰੀ ਕਰਨ ਸਮੇਂ ਵਰਤੇ ਗਏ ਟਰੱਕ ਨੰਬਰ ਐਚ ਆਰ 55 ਡੀ-6818, ਪੀ ਬੀ-13 ਏ ਐਲ- 6432 ਨੂੰ ਵੀ ਬਰਾਮਦ ਕੀਤਾ ਗਿਆ ਹੈ। ਐਸ ਪੀ ਡੀ ਨੇ ਦੱਸਿਆ ਕਿ ਕ੍ਯਥਿਤ ਦੋਸ਼ੀ ਅਮਰਜੀਤ ਵਿਰੁੱਧ ਪਹਿਲਾਂ ਵੀ ਲੁਧਿਆਣਾ ਜਿਲੇ ਦੇ ਥਾਣਾ ਸਲੇਮ ਟਾਬਰੀ ਵਿਖੇ ਐਨ ਡੀ ਪੀ ਐਸ ਐਕਟ ਦੀ ਧਾਰਾ 15 ਅਧੀਨ ਮੁਕਦਮਾ ਨੰਬਰ 324 ਦਰਜ ਹੈ। ਉਨ੍ਹਾਂ ਦੱਸਿਆ ਕਿ ਕ੍ਯਥਿਤ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਘੱਟ ਬਰਾਮਦ ਹੋਏ 1 ਟਨ ਸਰੀਏ ਬਾਰੇ ਵੀ ਕ੍ਯਥਿਤ ਦੋਸ਼ੀਆਂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ।