ਭਾਰਤੀ ਅੰਬੈਸੀ ਨੇ ਓਪਨ ਹਾਊਸ ਰਾਹੀਂ ਵੀਜ਼ਾ, ਪਾਸਪੋਰਟ ਅਤੇ ਹੋਰ ਸੁਵਿਧਾਵਾਂ ਦੀ ਝੜੀ ਲਾਈ

image ਵਾਸ਼ਿੰਗਟਨ ਡੀਸੀ, 11 ਜੂਨ- ਨਾਰਥ ਕੈਰੀਲੋਨਾ ਦੇ ਭਾਰਤੀਆਂ ਦੀ ਮੰਗ ਤੇ ਵਾਸ਼ਿੰਗਟਨ ਡੀਸੀ ਸਥਿੱਤ ਅੰਬੈਸੀ ਦੇ ਸਮੁੱਚੇ ਅਫ਼ਸਰਾਂ ਵੱਲੋਂ ਉਨਾਂ ਦੇ ਦਰ੍ਹਾਂ ’ਤੇ ਸੁਵਿਧਾਵਾਂ ਦੇਣ ਲਈ ਉਪਰਾਲਾ ਕੀਤਾ ਗਿਆ। ਜਿੱਥੇ ਸਥਾਨਕ ਸੰਸਥਾਵਾਂ ਵੱਲੋਂ ਅੰਬੈਸੀ ਦੀ ਸਹਿਮਤੀ ’ਤੇ ਦੋ ਹਫਤਿਆਂ ਤੋਂ ਰਜਿਸਟਰੇਸ਼ਨ ਕਰਕੇ 4 ਸੌ ਪਰਿਵਾਰਾਂ ਨੂੰ ਵੀਜ਼ਾ, ਪਾਸਪੋਰਟ, ਰੀਨਿਊਏਸ਼ਨ ਅਤੇ ਡਿਊਲ ਸਿਟੀਜ਼ਨ ਸੁਵਿਧਾਵਾਂ ਤੋਂ ਇਲਾਵਾ ਉਨਾਂ ਦੀਆਂ ਮੁਸ਼ਕਿਲਾਂ ਅਤੇ ਸਵਾਲਾਂ ਦੀ ਭਰਪੂਰ ਜਾਣਕਾਰੀ ਦਿੱਤੀ ਹੈ, ਜਿੱਥੇ ਭਾਈਚਾਰੇ ਵੱਲੋਂ ਅੰਬੈਸੀ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਅੰਬੈਸੀ ਵੱਲੋਂ ਸਭ ਤੋਂ ਪਹਿਲਾਂ ਨਵੇਂ ਕਾਨੂੰਨਾਂ ਦੀ ਜਾਣਕਾਰੀ ਦਿੱਤੀ  ਗਈ ਉਪਰੰਤ ਮੁਸ਼ਕਿਲਾਂ ਦੇ ਹੱਲ ਲਈ ਸਵਾਲ ਪੇਸ਼ ਕਰਨ ਦਾ ਮੌਕਾ ਦਿੱਤਾ ਅਤੇ ਭਰਪੂਰ ਜਾਣਕਾਰੀ ਦੇ ਕੇ ਉਸ ਦਾ ਹੱਲ ਕੀਤਾ। ਆਏ ਮਹਿਮਾਨਾਂ ਨੇ ਮੌਕੇ ’ਤੇ ਕਈ ਕੈਟੇਗਰੀਆਂ ਵਿੱਚ ਆਪਣੇ ਦਾਖਲੇ ਨੂੰ ਅੰਕਤ ਕੀਤਾ ਅਤੇ ਸਾਰੀ ਟੀਮ ਦੇ ਨੁਮਾਇੰਦਿਆਂ ਵੱਲੋਂ ਵੀਜ਼ਾ, ਪਾਸਪੋਰਟ ਅਤੇ ਹੋਰ ਸਬੰਧਤ ਅੰਬੈਸੀ ਕੰਮਾਂ ਸਬੰਧੀ ਲੜੀਵਾਰ ਜਾਣਕਾਰੀ ਦਿੱਤੀ ਗਈ ਜੋ ਸ਼ਲਾਘਾਯੋਗ ਸੀ। ਇਸ ਲਈ ਅੰਬੈਸੀ ਦੀ ਪੂਰਨ ਟੀਮ ਅਰਨ ਮਿਸ਼ਰਾ ਦੀ ਅਗਵਾਈ ਵਿੱਚ ਇਸ ਪ੍ਰੋਗਰੇਾਮ ਨੂੰ ਨੇਪਰੇ ਚਾੜਨ ਵਿੱਚ ਭਰਪੂਰ ਜਾਣਕਾਰੀ ਦਿੱਤੀ ਹੈ।

Send this to a friend