ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਪੰਜਾਬ ਦੇ ਰਾਜਪਾਲ ਨੂੰ ਸੌਪੇਂਗੀ ਮੰਗ ਪੱਤਰ

image ਰਾਮਾਂ ਮੰਡੀ, 11 ਜੂਨ (ਰਜਿੰਦਰ ਕਾਂਸਲ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ)ਵਲੌ ਕਿਸਾਨੀ ਮੰਗਾਂ ਨੂੰ ਲੈ ਕੇ ਇਕ ਯਾਦ ਪੱਤਰ 13 ਜੂਨ ਨੂੰ ਰਾਜ ਭਵਨ ਚੰਡੀਗੜ ਵਿਖੇ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੂੰ ਸੌਪਿਂਆ ਜਾਵੇਗਾ ਇਨਾਂ ਸਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ  ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾਂ ਨੇ ਜਾਰੀ ਇੱਕ ਬਿਆਨ ਰਾਹੀ ਕੀਤਾ  । ਸਰਦਾਰ ਰਾਮਕਰਨ ਸਿੰਘ ਰਾਮਾਂ ਨੇ ਦੱਸਿਆ ਕਿ ਮੰਗ ਪੱਤਰ ਰਾਹੀ ਕੇਂਦਰ ਸਰਕਾਰ ਤੌ ਮੰਗ ਕੀਤੀ ਜਾਵੇਗੀ ਕਿ ਮੱਧ ਪ੍ਰਦੇਸ ਵਿੱਚ ਆਪਣੀਆ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸਨ ਕਰ ਰਹੇ ਕਿਸਾਨਾਂ ਉਪਰ ਗੋਲੀ ਚਲਾ ਕੇ 6 ਕਿਸਾਨਾਂ ਨੂੰ ਸਹੀਦ ਕਰਨ ਦੀ ਕੀਤੀ ਕਾਰਵਾਈ ਸੀ.ਬੀ.ਆਈ ਤੌ ਜਾਂਚ ਕਰਵਾ ਕੇ ਦੋਸੀਆ ਵਿਰੁੱਧ ਕਤਲ ਦੇ ਮੁਕਦਮੇ ਦਰਜ ਕੀਤੇ ਜਾਣ ਅਤੇ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਸੂਆਂ ਦੀ ਵੇਚ ਖਰੀਦ ਉਪਰ ਲਗਾਈ ਅਣ-ਐਲਾਨੀ ਪਾਬੰਦੀ ਹਟਾ ਕੇ ਪਹਿਲਾਂ ਵਾਂਗ ਛੋਟ ਦਿੱਤੀ ਜਾਵੇ ਮੰਗ ਪੱਤਰ ਰਾਹੀ ਪੰਜਾਬ ਸਰਕਾਰ ਤੌ ਮੰਗ ਕੀਤੀ ਜਾਵੇਗੀ ਕਿ ਘੁੰਮ ਰਹੇ ਅਵਾਰਾ  ਪਸੂਆਂ ਦੀ ਤੁਰੰਤ ਰੌਕਥਾਮ ਕੀਤੀ ਜਾਵੇ ਅਤੇ ਜਿਨਾਂ ਵਿਆਕਤੀਆਂ ਦੀ ਅਵਾਰਾ ਪਸੂਆਂ ਨਾਲ  ਹਾਦਸਾ ਵਾਪਰਨ ਕਾਰਨ ਮੌਤ ਹੋ ਚੁੱਕੀ ਹੈ ਉਨਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ । ਸੂਬੇ ਅੰਦਰ ਢਾਈ ਪੰਜਾਬ  ਏਕੜ, ਚੇਅਰਮੈਨ ਕੋਟੇ ਸਕੀਮ ਅਧੀਨ ਜੋ ਵੀ ਟਿਉਬਵੈਲ ਕੁਨੇਕਸ਼ਨ  ਬਕਾਇਆ ਪਏ ਹਨ ਉਹ ਤੁਰੰਤ ਕਿਸਾਨਾਂ ਨੂੰ ਦਿੱਤੇ ਜਾਣ ਖੰਡ ਮਿੱਲਾਂ ਵੱਲ ਰਹਿੰਦਾ 122 ਕਰੌੜ ਰੁਪਏ ਦਾ ਬਕਾਇਆ ਤੁਰੰਤ ਅਦਾ  ਕੀਤਾ ਜਾਵੇ । ਸਰਦਾਰ ਰਾਮਕਰਨ ਸਿੰਘ ਰਾਮਾਂ ਨੇ ਕਿਹਾ ਕਿ ਇਹ ਮੰਗ ਪੱਤਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ਼ਮਸੇਰ ਸਿੰਘ ਘੜੂੰਆਂ ਦੀ ਅਗਵਾਈ ਹੇਠ ਦਿੱਤਾ ਜਾਵੇਗਾ ਤੇ ਮੰਗ ਪੱਤਰ ਦੇਣ ਲਈ ਸੂਬੇ ਦੇ ਅਹੁਦੇਦਾਰ ਤੇ ਜਿਲਿਆਂ ਦੇ ਪ੍ਰਧਾਨ ਤੇ ਸਕੱਤਰ ਜਨਰਲ ਸਾਮਿਲ ਹੌਣਗੇ । ਇਸ ਸਮੇਂ ਉਨਾਂ ਨਾਲ ਜਿਲਾਂ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਮੌਜੂਦ ਸਨ ।

Send this to a friend