ਗੁਰੂ ਘਰ ਜਾ ਰਹੇ ਸ਼ਰਧਾਲੂਆਂ ਨਾਲ ਵਾਪਰੇ ਹਾਦਸੇ ਦੇ ਜਖਮੀਆਂ ਨੂੰ ਸ਼੍ਰੋ: ਕਮੇਟੀ ਦੇਵੇਗੀ ਸਹਾਇਤਾ : ਪ੍ਰੋ. ਬਡੂੰਗਰ

image ਝਬਾਲ, 11 ਜੂਨ (ਹਰਦੀਪ ਸਿੰਘ)-ਬੀਤੇ ਕੱਲ ਇਤਿਹਾਸ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਜਾ ਰਹੇ ਸ਼ਰਧਾਲੂਆਂ ਦਾ ਟਰੱਕ ਹਾਦਸਾ ਗ੍ਰੰਥ ਹੋ ਜਾਣ ਤੇ ਸ੍ਰੌ; ਗੁ:ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੌ: ਕਿਰਪਾਲ ਸਿੰਘ ਬਡੂੰਗਰ ਨੇ ਅਫਸੋਸ ਪ੍ਰਗਟ ਕਰਦਿਆ ਗਭੀਰ ਜਖ਼ਮੀਆਂ ਨੂੰ 50 ਹਜਾਰ ਰੁਪਏ ਅਤੇ ਘੱਟ ਜਖ਼ਮੀਆਂ ਨੂੰ 25 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਦੱਸਣ ਯੋਗ ਹੈ ਕਿ ਗੁਰਦੁਆਰਾ ਸਾਹਿਬ ਜਾ ਰਹੇ ਪਿੰਡ ਜੀਓ ਬਾਲਾ ਦੇ ਵਸਨੀਕ ਇਹਨਾਂ ਸ਼ਰਧਾਲੂਆਂ ਦਾ ਟਰੱਕ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਲੱਗਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਜਿਸ ਵਿੱਚ ਸਵਾਰ ਸ਼ਰਧਾਲੂ ਬੁਰੀ ਤਰ੍ਹਾਂ ਝੁਲਸ ਗਏ ਸਨ। ਦਫ਼ਤਰ ਤੋਂ ਜਾਰੀ ਬਿਆਨ ਵਿੱਚ ਸ਼੍ਰੌ: ਕਮੇਟੀ ਪ੍ਰਧਾਨ ਨੇ ਆਖਿਆ ਕਿ ਹਾਦਸੇ ਦੇ ਪੀੜਤਾਂ ਨਾਲ ਉਹਨਾਂ ਨੂੰ ਹਮਦਰਦੀ ਹੈ ਅਤੇ ਜੇਕਰ ਉਹ ਚੌਹਣ ਤਾਂ ਸ੍ਰੌ: ਕਮੇਟੀ ਦੇ ਪ੍ਰਬੰਧ ਹੇਠ ਸ੍ਰੀ ਗੁਰੂ ਰਾਮਦਾਸ ਹਸਪਤਾਲ, ਅੰਮ੍ਰਿਤਸਰ ਤੋਂ ਇਲਾਜ ਕਰਵਾ ਸਕਦੇ ਹਨ, ਜੋ ਬਿਲਕੁਲ ਫ਼੍ਰੀ ਕੀਤਾ ਜਾਵੇਗਾ ਇਸੇ ਦੌਰਾਨ ਸ੍ਰੌ:ਕਮੇਟੀ ਦੇ ਪ੍ਰਧਾਨ ਪ੍ਰੌ: ਕਿਪਾਲ ਸਿੰਘ ਬਡੂੰਗਰ ਵੱਲੋਂ ਭੇਜੇ ਸ੍ਰੌ:ਮਕੇਟੀ ਮੈਂਬਰ , ਸ. ਗੁਰਬਚਨ ਸਿੰਘ ਕਰਮੋਵਾਲ, ਅਡੀਸ਼ਨਲ ਸਕੱਤਰ ਸ. ਸੁੱਖਦੇਵ ਸਿੰਘ ਭੂਰਾਕੋਹਨਾ, ਮੈਨੇਜਰ ਸ. ਜਸਪਾਲ ਸਿੰਘ ਢੱਡੇ (ਗੁਰਦੁਆਰਾ ਬੀੜ ਸਾਹਿਬ) , ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਸ. ਪ੍ਰਤਾਪ ਸਿੰਘ ਨੇ ਅੱਜ ਤਰਨ ਤਾਰਨ ਸਥਿਤ ਗੁਰੂ ਨਾਨਕ ਦੇਵ ਸੂਪਰ ਸੈਪੈਸਲਿਸਟ ਹਸਪਤਾਲ ਵਿੱਚ ਪੁੱਜ ਕੇ ਗਭੀਰ ਜਖਮੀਆਂ ਦਾ ਹਾਲ ਚਾਲ ਪੁੱਛਿਆਂ ਅਤੇ ਉਹਨਾਂ ਨੂੰ ਹਰ ਸਭੰਵ ਮਦਦ ਦੇਣ ਦਾ ਭਰੋਸਾ ਦਿੱਤਾ। ਸ. ਸੁਖਦੇਵ ਸਿੰਘ ਭੂਰਾ ਕੋਹਨਾ ਨੇ ਦੱਸਿਆ ਕਿ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਜਖਮੀਆਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਤੋਂ ਫ਼੍ਰੀ ਇਲਾਜ ਦੀ ਪੇਸ਼ਕਸ਼ ਕੀਤੀ ਗਈ ਹੈ ਲੇਕਿਨ ਉਹਨਾਂ ਨੇ ਹੋ ਰਹੇ ਇਲਾਜ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆ ਸ੍ਰੌ: ਕਮੇਟੀ ਪ੍ਰਧਾਨ ਦਾ ਧੰਨਵਾਦ ਕੀਤਾ।

Send this to a friend