ਅਰਬਨ ਅਸਟੇਟ ਕਪੂਰਥਲਾ ’ਚ ਬਹੁਤ ਜਲਦੀ ਖੁਲ੍ਹੇਗਾ ਲਾਇਲਪੁਰ ਖ਼ਾਲਸਾ ਕਾਲਜ

ਅਰਬਨ ਅਸਟੇਟ ਕਪੂਰਥਲਾ ਵਿਖੇ ਖਾਲਸਾ ਕਾਲਜ ਦੀ ਨਵੀਂ ਇਮਾਰਤ
image ਕਪੂਰਥਲਾ, 11 ਜੂਨ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਅਰਬਨ ਅਸਟੇਟ ਕਪੂਰਥਲਾ ਵਿਚ ਕੋ-ਐਡ ਕਾਲਜ ਬਹੁਤ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ, ਤੇ ਇਸ ਕਾਲਜ ਵਿਚ ਬੀ.ਏ. ਦੀਆਂ ਕਲਾਸਾਂ ਲਈ ਇਸੇ ਵਿਦਿਅਕ ਸੈਸ਼ਨ ਦੌਰਾਨ ਦਾਖਲਾ ਸ਼ੁਰੂ ਕਰ ਦਿਤਾ ਜਾਵੇਗਾ । ਪ੍ਰਬੰਧਕਾਂ ਨੇ ਦਸਿਆ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੇ ਬਚਿਆਂ ਨੂੰ ਉਚੇਰੀ ਪੜ੍ਹਾਈ ਉਨ੍ਹਾਂ ਦੇ ਘਰ ਦੇ ਨੇੜੇ ਹੀ ਕਰਵਾਉਣ ਦੇ ਮਨੋਰਥ ਨਾਲ ਇਹ ਕਾਲਜ ਖੋਲ੍ਹਿਆ ਜਾ ਰਿਹਾ ਹੈ। ਇਸੇ ਦੌਰਾਨ ਹੀ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਬਲਬੀਰ ਕੌਰ ਨੇ ‘ਅਜੀਤ‘ ਨੂੰ ਦਸਿਆ ਕਿ ਪ੍ਰਬੰਧਕ ਕਮੇਟੀ ਵਲੋਂ ਨਵੇਂ ਵਿਦਿਅਕ ਸੈਸ਼ਨ ਵਿਚ ਦਾਖਲੇ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ, ਤੇ ਅਗਲੇ ਦਿਨਾਂ ਵਿਚ ਬੀ.ਏ. ਦੀਆਂ ਕਲਾਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਚਿਆਂ ਦੇ ਉਜਵਲ ਭਵਿਖ ਲਈ ਅਰਬਨ ਅਸਟੇਟ ਕਪੂਰਥਲਾ ਵਿਚ ਖੁਲ ਰਹੇ ਲਾਇਲਪੁਰ ਖ਼ਾਲਸਾ ਕਾਲਜ ਵਿਚ ਆਪਣੇ ਬਚਿਆਂ ਨੂੰ ਦਾਖਲ ਕਰਵਾਉਣ।

Send this to a friend