ਮੋਦੀ ਸਰਕਾਰ ਦੇ 3 ਸਾਲਾ ਸਮਾਗਮਾਂ ’ਚ ਭਾਜਪਾ ਦੀ ਧੜੇਬੰਦੀ ਰਹੀ ਹਾਵੀ

ਮੁਖ ਮਹਿਮਾਨ ਮੇਘਵਾਲ ਸਾਹਮਣੇ ਸਟੇਜ ਤੇ ਭਾਜਪਾ ਆਗੂਆਂ ਵਿਚਾਲੇ ਸ਼ਰੇਆਮ ਹੋਈ ਤੂੰ-ਤੂੰ -ਮੈਂ-ਮੈਂ

image ਸ੍ਰੀ ਅਨੰਦਪੁਰ ਸਾਹਿਬ, 11 ਜੂਨ (ਦਵਿੰਦਰਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਵਲੋ ਪ੍ਰਧਾਨ ਮੰਤਰੀ ਨ੍ਯਰਿੰਦਰ ਮੋਦੀ ਦੀ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਕਰਵਾਏ ਜਾ ਰਹੇ ‘‘ਸਭ ਦਾ ਸਾਥ ਸਭ ਦਾ ਵਿਕਾਸੂ ਪ੍ਰੋਗਰਾਮ ਵਿਚ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਭਾਜਪਾ ਦੇ ਦੋਨੋ ਧੜਿਅਂਾ ਵਿਚ ਧੜੇਬੰਦੀ ਵੱਡੇ ਪੱਧਰ ਤੇ ਹਾਵੀ ਰਹੀ । ਜਦੋ ਕਿ ਮੁੱਖ ਮਹਿਮਾਨ ਮੈਂਬਰ ਲੋਕ ਸਭਾ ਨਿਹਾਲ ਚੰਦ ਮੇਘਵਾਲ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਪਾਰਕ ਪਲਾਜਾ ਵਿਖੇ ਪਹੁੰਚਣ ਤੋ ਲੈ ਕੇ ਸਮਾਗਮ ਦੇ ਅੰਤ ਤੱਕ ਹਰੇਕ ਧੜੇ ਵਲੋਂ ਵੱਖਰਾ ਪ੍ਰਦਰਸ਼ਨ ਕੀਤਾ ਗਿਆ। ਦੱਸਣਯੋਗ ਹੈ ਕਿ ਜਦੋ ਮੈਬਰ ਲੋਕ ਸਭਾ ਨਿਹਾਲ ਚੰਦ ਮੇਘਵਾਲ ਹੋਟਲ ਪਾਰਕ ਪਲਾਜਾ ਪਹੁੰਚੇ ਤਾਂ ਦੋਨਾ ਧੜਿਆ ਵਲੋਂ ਵੱਖਰੇ ਵੱਖਰੇ ਨਾਮ ਲੈ ਕੇ ਨਾਅਰੇ ਵਾਜੀ ਕੀਤੀ ਗਈ।
ਜਿਸ ਵਿਚ ਇੱਕ ਧੜੇ ਵਲੋਂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਅਤੇ ਦੂਜੇ ਧੜੇ ਵਲੋਂ ਸਾਬਕਾ ਚੇਅਰਮੈਨ ਡਾ.ਪਰਮਿੰਦਰ ਸਰਮਾ ਦੇ ਨਾਮ ਲੈ ਕੇ ਨਾਅਰੇਬਾਜੀ ਦਾ ਮਹੌਲ ਸ਼ੁਰੂ ਹੋ ਗਿਆ ਜੋ ਕਿ ਮੰਚ ਤੇ ਪੁੱਜਣ ਤੱਕ ਤਣਾਊ ਪੂਰਨ ਬਣਦਾ ਗਿਆ ਅਤੇ ਫਿਰ ਮੰਚ ਸੰਚਾਲਕ ਨੂੰ ਸਵਾਗਤੀ ਭਾਸ਼ਣ ਨੂੰ ਲੈ ਕੇ ਵੀ ਦੋਨੋ ਧੜਿਆ ਵਿਚ ਤਲਫ ਕਲਾਮੀ ਹੋਈ। ਇਸ ਸਥਿਤੀ ਨੂੰ ਦੇਖਣ ਤੋ ਬਾਅਦ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਵਲੋਂ ਦੋਨੋ ਧੜਿਆ ਨੂੰ ਸਖਤ ਤਾੜਨਾ ਕਰਦਿਆ ਕਿਹਾ ਕਿ ਸੰਗਠਨ ਵਿਚ ਅਨੁਸਾਸ਼ਨ ਹੀਣਤਾ ਬਰਦਾਸ਼ਤ ਨਹੀ ਕੀਤੀ ਜਾਵੇਗੀ ਇਸ ਤੋ ਬਾਅਦ ਇਹ ਮਹੌਲ ਸੁਖਾਵਾ ਹੋਇਆ।

Send this to a friend