ਮੋਟਰਸਾਈਕਲ ਅਤੇ ਟ੍ਰੈਕਟਰ ਟਰਾਲੀ ਦੀ ਟੱਕਰ ’ਚ ਇੱਕ ਗੰਭੀਰ ਜ਼ਖਮੀ

image ਰਾਮਪੁਰਾ ਫੂਲ, 11 ਜੂਨ (ਕੁਲਜੀਤ ਸਿੰਘ ਢੀਂਗਰਾ)- ਸਥਾਨਕ ਸ਼ਹਿਰ ਦੇ ਬਸ ਸਟੈਂਡ ਵਿਖੇ ਬਾਲਮੀਕ ਚੌਕ ਨੇੜੇ ਇੱਕ ਮੋਟਰਸਾਈਕਲ ਅਤੇ ਟ੍ਰੈਕਟਰ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਨੈਬ ਸਿੰਘ ਅਤੇ ਜਗਦੇਵ ਸਿੰਘ ਵਾਸੀ ਭਾਈ ਦੇਸਾ ਤੋਂ ਆਪਣੀ ਕਾਰ ਨੰਬਰ ਪੀ   5987 ਤੇ ਸਵਾਰ ਹੋ ਕੇ ਪਿੰਡ ਰੋਤਾਂ ਵੱਲ ਜਾ ਰਹੇ ਸੀ। ਜਦ ਸਥਾਨਕ ਸਰਕਾਰੀ ਸੀਨੀ.ਸੈਕੰ. ਸਕੂਲ (ਡਿੱਗੀ ਵਾਲਾ) ਕੋਲੋ ਲੰਘ ਰਹੇ ਸੀ ਤਾਂ ਭਾਰੀ ਬਾਰਿਸ਼ ਹੋਣ ਕਾਰਨ ਸੜਕ ਤੇ ਪਾਣੀ ਜਮਾ ਹੋਣ ਕਾਰਨ ਉਥੋਂ ਦੀ ਲੰਘ ਰਹੇ ਮੋਟਰਸਾਈਕਲ ਸਵਾਰ ਦੇ ਛਿੱਟੇ ਪੈ ਜਾਣ ਕਾਰਨ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ। ਮੋਟਰਸਾਈਕਲ ਸਵਾਰ ਨੇ ਅੱਗੇ ਜਾ ਕੇ ਉਕਤ ਕਾਰ ਨੂੰ ਘੇਰ ਕੇ ੳਸਦੇ ਪਿਛੇ ਵਾਲੇ ਸ਼ੀਸ਼ੇ ਤੇ ਪੱਥਰ ਮਾਰ ਕੇ ਭੰਨ ਦਿੱਤਾ ਅਤੇ ਮੋਟਰਸਾਈਕਲ ਸਵਾਰ ਮੋਕੇ ਤੇ ਫਰਾਰ ਹੋ ਗਿਆ। ਕਾਰ ਚਾਲਕ ਨੈਬ ਸਿੰਘ ਅਤੇ ਜਗਦੇਵ ਸਿੰਘ ਨੇ ਘਟਨਾ ਸਥਾਨ ਤੋਂ ਰਾਹਗੀਰ ਤੋਂ ਮੋਟਰਸਾਈਕਲ ਮੰਗ ਕੇ ਉਕਤ  ਮੋਟਰਸਾਈਕਲ ਜ਼ੋ ਕਾਰ ਦਾ ਸ਼ੀਸ਼ਾ ਭੰਨ ਕੇ ਗਿਆ ਸੀ, ਦਾ ਪਿੱਛਾ ਕਰਦੇ ਹੋਏ ਸਥਾਨਕ ਸ਼ਹਿਰ ਦੇ ਬਾਲਮਿਕ ਚੌਕ ਦੇ ਸਾਹਮਣੇ ਟ੍ਰੈਕਟਰ-ਟਰਾਲੀ ਨਾਲ ਟੱਕਰ ਹੋ ਜਾਣ ਕਾਰਨ ਨੈਬ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਇਤਲਾਹ ਮਿਲਣ ਤੇ ਸਹਾਰਾ ਵਰਕਰਾਂ ਨੇ ਜਖਮੀ ਮਰੀਜ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ।

Send this to a friend