ਮਾਨਸਾ, 9 ਜੂਨ- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਜ ਕਿਹਾ ਹੈ ਕਿ ਨਵੀਂ ਕਾਂਗਰਸ ਸਰਕਾਰ ਭ੍ਰਿਸ਼ਟਾਚਾਰ ਅਤੇ ਘਪਲਿਆਂ ਰਾਹੀਂ ਪੰਜਾਬ ਨੂੰ ਪਿਛਾਂਹ ਵਲ ਲਿਜਾ ਰਹੀ ਹੈ। ਇਹ ਸਰਕਾਰ ਲੋਕਾਂ ਨਾਲ ਕੀਤਾ ਇਕ ਵੀ ਚੋਣ ਵਾਅਦਾ ਪੂਰਾ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ।ਐਨਡੀਏ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਸੰਬੰਧੀ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਐਨਡੀਏ ਹਕੂਮਤ ਦੌਰਾਨ ਜਦੋਂ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ ਤਾਂ ਸੂਬੇ ਨੇ ਕਾਫੀ ਤਰਕੀ ਕੀਤੀ ਸੀ। ਪਰ ਹੁਣ ਹਰਕਤਹੀਣ ਪ੍ਰਸਾਸ਼ਨ ਅਤੇ ਵਿਕਾਸ ਕਾਰਜਾਂ ਵਿਚ ਆਈ ਖੜੋਤ ਸਦਕਾ ਇਹ ਸੂਬਾ ਤੇਜ਼ੀ ਨਾਲ ਪਿਛੇ ਵਲ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਇਥੇ ਕਿਸਾਨ ਖੁਦਕੁਸ਼ੀਆਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੀ ਵਜ•ਾ ਇਹ ਹੈ ਕਿ ਕਿਸਾਨਾਂ ਨੂੰ ਕਾਂਗਰਸ ਸਰਕਾਰ ਉਤੇ ਭਰੋਸਾ ਨਹੀਂ ਰਿਹਾ। ਉਹਨਾਂ ਨੇ ਸਵੀਕਾਰ ਕਰ ਲਿਆ ਹੈ ਕਿ ਸਰਕਾਰ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਹੀਂ ਕਰੇਗੀ।ਇਸ ਤੋਂ ਇਲਾਵਾ ਕਰਜ਼ਾ ਕੁਰਕੀ ਦਾ ਐਲਾਨ ਵੀ ਕੋਰਾ ਝੂਠ ਹੈ।ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਅਤੇ ਉਹ ਵਿਚਾਰੇ ਘਰ ਘਰ ਨੌਕਰੀ ਯੋਜਨਾ ਦੇ ਲਾਗੂ ਹੋਣ ਦੀ ਉਡੀਕ ਕਰ ਰਹੇ ਹਨ। ਹਰ ਪਾਸੇ ਘਪਲੇ ਹੋ ਰਹੇ ਹਨ। ਸਿੰਜਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਦਾ ਖਾਨਸਾਨਾ ਕਰੋੜਾਂ ਰੁਪਏ ਦੀਆਂ ਰੇਤ ਦੀਆਂ ਖਡਾਂ ਦੀ ਬੋਲੀ ਜਿਤ ਰਿਹਾ ਹੈ। ਸਰਕਾਰ ਵਲੋਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦਿਤੀਆਂ ਜਾ ਰਹੀਆਂ ਹਨ, ਜਿਸ ਤਰ•ਾਂ ਕਿ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀਐਸਪੀ ਦੀ ਨੌਕਰੀ ਦਿਤੀ ਗਈ ਹੈ।ਐਨਡੀਏ ਸਰਕਾਰ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਨੂੰ ਮਿਲੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਥੇ ਆਈਆਈਟੀ ਵਰਗੇ ਵਕਾਰੀ ਸੰਸਥਾਨ ਸਥਾਪਤ ਹੋ ਗਏ ਹਨ ਅਤੇ ਏਮਜ਼ ਅਤੇ ਆਈਆਈਐਮ ਵਰਗੇ ਸੰਸਥਾਨ ਕ੍ਰਮਵਾਰ ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕੇਂਦਰ ਤੋਂ ਕਰੀਬ 30 ਹਜ਼ਾਰ ਕਰੋੜ ਦੇ ਸੜਕੀ ਪ੍ਰਾਜੈਕਟ ਲੈਣ ਵਿਚ ਕਾਮਯਾਬ ਹੋਈ ਸੀ।ਇਹਨਾਂ ਵਿਚੋਂ ਜ਼ਿਆਦਾਤਰ ਪ੍ਰਾਜੈਕਟ ਮੁਕੰਮਲ ਕੀਤੇ ਜਾ ਚੁਕੇ ਹਨ, ਜਿਸ ਨਾਲ ਸੜਕੀ ਨੈਟਵਰਕ ਵਜੋਂ ਪੰਜਾਬ ਦੇਸ਼ ਦੇ ਮਜ਼ਬੂਤ ਸੂਬਿਆਂ ਵਿਚ ਗਿਣਿਆ ਜਾਣ ਲਗਿਆ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨਡੀਏ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ ਬੀਬੀ ਬਾਦਲ ਨੇ ਕਿਹਾ ਕਿ ਐਨਡੀਏ ਸਰਕਾਰ ਨੇ ਸਬ ਕਾ ਸਾਥ ਸਬ ਕਾ ਵਿਕਾਸ ਨੂੰ ਸਚ ਕਰ ਵਿਖਾਇਆ ਹੈ। ਉਹਨਾਂ ਕਿਹਾ ਕਿ ਯੂਪੀਏ ਸਰਕਾਰ ਨੂੰ ਸਕੈਮਾਂ ਅਤੇ ਘਪਲਿਆਂ ਦੀ ਸਰਕਾਰ ਵਜੋਂ ਜਾਣਿਆ ਜਾਂਦਾ ਸੀ। ਐਨਡੀਏ ਸਰਕਾਰ ਨੇ ਦੂਜੇ ਸਹਿਯੋਗੀ ਮੁਲਕਾਂ ਦੇ ਸਾਹਮਣੇ ਭਾਰਤ ਦਾ ਸਿਰ ਸਵੈਮਾਣ ਨਾਲ ਉਚਾ ਚੁਕਿਆ ਹੈ।ਭਾਰਤ ਇਕ ਸ਼ਕਤੀਸ਼ਾਲੀ ਅਰਥ ਵਿਵਸਥਾ ਵਾਲੇ ਦੇਸ਼ ਵਜੋਂ ਉਿਭਰਿਆ ਹੈ ਅਤੇ ਇਸ ਦੇ ਕੁਲ ਘਰੇਲੂ ਉਤਪਾਦ ਵਿਚ ਵੀ ਵਾਧਾ ਹੋਇਆ ਹੈ। ਪਿਛਲੇ ਦੋ ਸਾਲਾਂ ਵਿਚ ਐਫਡੀਆਈ ਵਿਚ ਵੀ ਰਿਕਾਰਡਯੋਗ ਵਾਧਾ ਹੋਇਆ ਹੈ।ਬੀਬੀ ਬਾਦਲ ਨੇ ਕਿਹਾ ਕਿ ਇਕ ਨਵੇਂ ਭਾਰਤ ਦਾ ਨਿਰਮਾਣ ਕਰਨ ਵਾਸਤੇ ਪ੍ਰਧਾਨ ਮੰਤਰੀ ਦੀ ਸੋਚ ਨੇ ਲੋਕਾਂ ਨੂੰ ਛੂਹ ਲਿਆ ਹੈ।ਸਕਿਲ ਇੰਡੀਆ ਸਕੀਮ ਤਹਿਤ ਇਕ ਕਰੋੜ ਲੋਕਾਂ ਨੂੰ ਸਿਖਲਾਈ ਦਿਤੀ ਜਾ ਚੁਕੀ ਹੈ।